#CANADA

ਕੈਨੇਡੀਅਨ ਪਾਰਲੀਮੈਂਟ ‘ਚ ਪਹਿਲੇ ਦਸਤਾਰਧਾਰੀ ਸ਼ਖਸ ਗੁਰਬਖਸ਼ ਸਿੰਘ ਮੱਲ੍ਹੀ ਨੂੰ ਮਿਲਿਆ ਵੱਡਾ ਸਨਮਾਨ

ਟੋਰਾਂਟੋ, 19 ਅਪ੍ਰੈਲ (ਪੰਜਾਬ ਮੇਲ)- ਕੈਨੇਡਾ ਦੇ ਇਕ ਸ਼ਹਿਰ ਬਰੈਂਪਟਨ ਤੋਂ 1993 ਵਿਚ ਚੁਣੇ ਗਏ ਮੈਂਬਰ ਪਾਰਲੀਮੈਂਟ ਪਹਿਲੇ ਦਸਤਾਰਧਾਰੀ ਵਿਅਕਤੀ ਗੁਰਬਖਸ਼ ਸਿੰਘ ਮੱਲ੍ਹੀ ਨੂੰ ਬਰੈਂਪਟਨ ਸਿਟੀ ਵੱਲੋਂ ਸਭ ਤੋਂ ਵੱਡਾ ਮਾਣ ਸ਼ਹਿਰ ਦੀਆਂ ਚਾਬੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਅਜਿਹਾ ਮਾਣ ਕੈਨੇਡਾ ‘ਚ ਪਹਿਲੀ ਵਾਰੀ ਕਿਸੇ ਪ੍ਰਵਾਸੀ ਕੈਨੇਡੀਅਨ ਨੂੰ ਮਿਲਿਆ ਹੈ। ਰੋਜ਼ ਥੀਏਟਰ ਵਿਚ ਹੋਏ ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ. ਮੱਲ੍ਹੀ ਨੂੰ ਇਹ ਸਨਮਾਨ ਦਿੱਤਾ ਗਿਆ। ਸ. ਮੱਲ੍ਹੀ ਨੂੰ ਇਹ ਸਨਮਾਨ ਮਿਲਣ ਨਾਲ ਇਕ ਨਵਾਂ ਇਤਿਹਾਸ ਸਿਰਜਿਆ ਗਿਆ ਹੈ।
74 ਸਾਲਾ ਗੁਰਬਖਸ਼ ਸਿੰਘ ਮੱਲ੍ਹੀ 1993 ਤੋਂ ਲੈ ਕੇ 2011 ਤੱਕ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਰਹੇ। 6 ਵਾਰ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਰਹਿਣ ਵਾਲੇ ਸ. ਮੱਲ੍ਹੀ ਕੈਨੇਡਾ ਦੀ ਸਨੱਅਤੀ ਮੰਤਰਾਲੇ ਸਮੇਤ ਹੋਰ ਮੰਤਰਾਲੇ ਦੇ ਵੀ ਵੱਖ-ਵੱਖ ਸਮੇਂ ਦੌਰਾਨ ਪਾਰਲੀਮੈਂਟ ਸੈਕਟਰੀ ਰਹੇ। ਉਨ੍ਹਾਂ ਦੀ ਬੇਟੀ ਹਰਿੰਦਰ ਕੌਰ ਮੱਲ੍ਹੀ ਵੀ ਸਪਰਿੰਗਡੇਲ, ਬਰੈਂਪਟਨ ਤੋਂ ਅਸੈਂਬਲੀ ਮੈਂਬਰ ਹੈ।

Leave a comment