#INDIA

ਕੈਨੇਡਾ ਸਰਕਾਰ ਸਿੱਖ ਪਰਿਵਾਰ ਨੂੰ 13 ਜੂਨ ਨੂੰ ਕਰੇਗੀ ਭਾਰਤ

ਨਵੀਂ ਦਿੱਲੀ, 9 ਜੂਨ (ਪੰਜਾਬ ਮੇਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਤਿੰਨ ਮੈਂਬਰੀ ਸਿੱਖ ਪਰਿਵਾਰ ਨੂੰ 13 ਜੂਨ ਨੂੰ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ। ਸੂਤਰਾਂ ਮੁਤਾਬਕ ਜੇ ਕੈਨੇਡਾ ਸਰਕਾਰ ਪਰਿਵਾਰ ਨੂੰ ਸਟੇਅ ਦੇ ਦਿੰਦੀ ਹੈ, ਤਾਂ ਵਾਪਸੀ ਕੁੱਝ ਦੇਰ ਲਈ ਟਲ ਸਕਦੀ ਹੈ। ਹਰਦੀਪ ਸਿੰਘ ਚਾਹਲ, ਉਸ ਦੀ ਗਰਭਵਤੀ ਪਤਨੀ ਕਮਲਦੀਪ ਕੌਰ ਅਤੇ ਤਿੰਨ ਸਾਲਾ ਧੀ, ਜੋ ਪੈਂਟਿਕਟਨ ਵਿਚ ਰਹਿੰਦੇ ਹਨ, ਨੂੰ ਪਿਛਲੇ ਮਹੀਨੇ ਦੇਸ਼ ਨਿਕਾਲੇ ਦੇ ਹੁਕਮ ਦਿੱਤੇ ਗਏ ਸਨ। ਜੋੜੇ ਨੂੰ ਕੈਨੇਡੀਅਨ ਸਰਕਾਰ ਦੁਆਰਾ 10-ਸਾਲ ਦਾ ਵਿਜ਼ਟਰ ਵੀਜ਼ਾ ਅਤੇ ਬਾਅਦ ਵਿਚ ਕੰਮ ਦਾ ਵੀਜ਼ਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ਰਨਾਰਥੀ ਦਰਜੇ ਲਈ ਅਰਜ਼ੀ ਦਿੱਤੀ ਸੀ। ਉਨ੍ਹਾਂ ਦੇ ਦਾਅਵੇ ਅਤੇ ਬਾਅਦ ਦੀਆਂ ਦੋ ਅਪੀਲਾਂ ਨੂੰ 2021 ਅਤੇ 2022 ਵਿਚ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਆਪਣੇ ਦਾਅਵੇ ਨੂੰ ਸਾਬਤ ਕਰਨ ਲਈ ਢੁਕਵੇਂ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਜੋੜੇ ਨੂੰ ਡਰ ਹੈ ਕਿ ਇੱਕ ਵਾਰ ਉਨ੍ਹਾਂ ਦੀ ਦੇਸ਼ ਵਾਪਸੀ ਤੋਂ ਬਾਅਦ ਉਹ ਕੈਨੇਡਾ ਮੁੜ ਦਾਖਲ ਨਹੀਂ ਹੋ ਸਕਣਗੇ।

Leave a comment