#CANADA

ਕੈਨੇਡਾ ਸਰਕਾਰ ਨੇ ਸੈਲਾਨੀ ਵਜੋਂ ਬਿਨਾਂ ਵੀਜ਼ਾ ਕੈਨੇਡਾ ਆਉਣ ਵਾਲਿਆਂ ਦੀ ਸੂਚੀ ’ਚ 13 ਹੋਰ ਦੇਸ਼ ਕੀਤੇ ਸ਼ਾਮਲ

ਕੈਨੇਡਾ, 9 ਜੂਨ (ਪੰਜਾਬ ਮੇਲ)- ਕੈਨੇਡਾ ਸਰਕਾਰ ਨੇ ਸੈਲਾਨੀ ਵਜੋਂ ਬਿਨਾਂ ਵੀਜ਼ਾ ਕੈਨੇਡਾ ਆਉਣ ਵਾਲਿਆਂ ਦੀ ਸੂਚੀ ’ਚ 13 ਹੋਰ ਦੇਸ਼ ਸ਼ਾਮਲ ਕੀਤੇ ਹਨ। ਆਵਾਸ ਮੰਤਰੀ ਸਿਆਨ ਫ਼ਰੇਜ਼ਰ ਨੇ ਦੱਸਿਆ ਕਿ ਥਾਈਲੈਂਡ, ਮੌਰੱਕੋ, ਕੋਸਟਾ ਰੀਕਾ, ਫਿਲਪੀਨਜ਼ ਤੇ ਪਨਾਮਾ ਸਮੇਤ ਕੁਲ 13 ਦੇਸ਼ਾਂ ਦੇ ਸੈਲਾਨੀ ਹੁਣ 7 ਡਾਲਰ ਫੀਸ ਭਰ ਕੇ ਮਿੰਟਾਂ ਵਿਚ ਕੈਨੇਡਾ ਦਾ ਆਰਜ਼ੀ ਵੀਜਾ ਪ੍ਰਾਪਤ ਕਰ ਸਕਣਗੇ।ਇਸ ਪ੍ਰਕਿਰਿਆ ਤਹਿਤ ਉਹੀ ਲੋਕ ਯੋਗ ਮੰਨੇ ਜਾਣਗੇ, ਜਿਨ੍ਹਾਂ ਪਹਿਲਾਂ ਕਦੇ ਕੈਨੇਡਾ ਦੀ ਯਾਤਰਾ ਕੀਤੀ ਹੋਵੇ ਜਾਂ ਜਿਨ੍ਹਾਂ ਦੇ ਪਾਸਪੋਰਟ ’ਤੇ ਅਮਰੀਕਾ ਦਾ ਵੀਜ਼ਾ ਲੱਗਿਆ ਹੋਵੇਗਾ।

ਇਲੈਕਟ੍ਰਾਨਿਕ ਟਰੈਵਲ ਅਥਾਰਾਈਜ਼ੇਸ਼ਨ (ਈਟੀਏ) ਪ੍ਰੋਗਰਾਮ ਵਿੱਚ ਹੁਣ 13 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ 13 ਦੇਸ਼ਾਂ ਦੇ ਪਾਸਪੋਰਟ ਧਾਰਕ ਹੁਣ ਹਵਾਈ ਸਫ਼ਰ ਵੇਲੇ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ (ਟੀਆਰਵੀ) ਤੋਂ ਬਿਨਾਂ ਕੈਨੇਡਾ ਦੀ ਯਾਤਰਾ ਕਰ ਸਕਣਗੇ।ਹਾਲਾਂਕਿ ਯੋਗ ਹੋਣ ਲਈ ਇਹਨਾਂ ਦੇਸ਼ਾਂ ਦੇ ਯਾਤਰੀਆਂ ਕੋਲ ਜਾਂ ਤਾਂ ਪਿਛਲੇ 10 ਸਾਲਾਂ ਵਿੱਚ ਇੱਕ ਕੈਨੇਡੀਅਨ ਵੀਜ਼ਾ ਹੋਣਾ ਚਾਹੀਦਾ ਹੈ ਜਾਂ ਵਰਤਮਾਨ ਵਿਚ ਇਕ ਵੈਧ ਸੰਯੁਕਤ ਰਾਜ ਗੈਰ-ਪ੍ਰਵਾਸੀ ਵੀਜ਼ਾ (United States non-immigrant visa) ਹੋਣਾ ਚਾਹੀਦਾ ਹੈ।

Leave a comment