#CANADA

ਕੈਨੇਡਾ ਵੱਲੋਂ ਜੂਨ ਮਹੀਨੇ ਤੋਂ ਕਈ ਏਅਰਪੋਰਟਾਂ ‘ਤੇ ਲਾਗੂ ਹੋਵੇਗਾ ਭਰੋਸੇਯੋਗ ਟਰੈਵਲਰ ਪ੍ਰੋਗਰਾਮ

ਓਟਵਾ, 25 ਮਈ (ਪੰਜਾਬ ਮੇਲ)-ਦੇਸ਼ ਭਰ ਦੇ ਕਈ ਏਅਰਪੋਰਟਾਂ ‘ਤੇ ਕੈਨੇਡਾ ਅਗਲੇ ਮਹੀਨੇ ਤੋਂ ਭਰੋਸੇਯੋਗ ਟਰੈਵਲਰ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ। ਇਸ ਦਾ ਖੁਲਾਸਾ ਫੈਡਰਲ ਟਰਾਂਸਪੋਰਟੇਸ਼ਨ ਮੰਤਰੀ ਨੇ ਓਮਰ ਅਲਘਬਰਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸਕਿਓਰਿਟੀ ‘ਤੇ ਸਮਾਂ ਖਪਾਉਣ ਵਾਲੀ ਲੰਮੀ ਪ੍ਰਕਿਰਿਆ ਨੂੰ ਖ਼ਤਮ ਕਰਨ ਲਈ ਨੈਕਸਸ ਤੇ ਭਰੋਸੇਯੋਗ ਟਰੈਵਲਰ ਪ੍ਰੋਗਰਾਮ ਤੇਜ਼ੀ ਨਾਲ ਲਾਗੂ ਕੀਤਾ ਜਾਵੇਗਾ। ਇਹ ਪ੍ਰੋਗਰਾਮ ਟੋਰਾਂਟੋ, ਵੈਨਕੂਵਰ, ਕੈਲਗਰੀ, ਐਡਮਿੰਟਨ, ਵਿਨੀਪੈਗ ਤੇ ਮਾਂਟਰੀਅਲ ਵਿਚ 7 ਤੋਂ 21 ਜੂਨ ਦਰਮਿਆਨ ਲਾਗੂ ਕੀਤਾ ਜਾਵੇਗਾ। ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ‘ਤੇ ਅਲਘਬਰਾ ਵੱਲੋਂ ਇਹ ਐਲਾਨ ਕੀਤਾ ਗਿਆ।
ਉਨ੍ਹਾਂ ਆਖਿਆ ਕਿ ਇਸ ਨਵੇਂ ਪ੍ਰੋਗਰਾਮ ਤਹਿਤ ਟਰੈਵਲਰਜ਼ ਆਪਣੇ ਕੈਰੀ ਆਨ ਵਿਚ ਲੈਪਟੌਪ, ਵੱਡੇ ਇਲੈਕਟ੍ਰੌਨਿਕ ਗੈਜੇਟਸ ਤੋਂ ਇਲਾਵਾ ਕੁਝ ਲਿਕੁਇਡਸ ਤੇ ਜੈੱਲਜ਼ ਆਦਿ ਵੀ ਲਿਜਾ ਸਕਣਗੇ।

Leave a comment