9.1 C
Sacramento
Friday, March 24, 2023
spot_img

ਕੈਨੇਡਾ: ਵੈਨਕੂਵਰ ਵਿਚਾਰ ਮੰਚ ਵੱਲੋਂ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਸੈਮੀਨਾਰ

ਚੜ੍ਹਦੇ, ਲਹਿੰਦੇ ਅਤੇ ਕੈਨੇਡੀਅਨ ਪੰਜਾਬ ਦੇ ਵਿਦਵਾਨਾਂ ਨੇ ਕੀਤੀ ਸ਼ਮੂਲੀਅਤ

ਸਰੀ, 23 ਫਰਵਰੀ (ਹਰਦਮ ਮਾਨ/ਪੰਜਾਬ ਮੇਲ)-ਵੈਨਕੂਵਰ ਵਿਚਾਰ ਮੰਚ ਵੱਲੋਂ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ‘21ਵੀਂ ਸਦੀ ਦੀ ਪੰਜਾਬੀ ਭਾਸ਼ਾ ਦਾ ਸਮਦਰਸ਼ੀ ਅਤੇ ਦੂਰਦਰਸ਼ੀ ਮੁਲਾਂਕਣ’ ਵਿਸ਼ੇ ਉੱਪਰ ਇੱਕ ਰੋਜ਼ਾ ਅੰਤਰ-ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਭਾਰਤੀ ਪੰਜਾਬਪੱਛਮੀ ਪੰਜਾਬ ਅਤੇ ਕੈਨੇਡੀਅਨ ਪੰਜਾਬ ਦੇ ਵਿਦਵਾਨਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਸੱਦਾ ਦਿੱਤਾ ਗਿਆ। ਸੈਮੀਨਾਰ ਦਾ ਆਗ਼ਾਜ਼ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਵੱਲੋਂ ਸਰੋਤਿਆਂ ਨੂੰ ਮੰਚ ਦੀਆਂ ਸਰਗਰਮੀਆਂ ਨਾਲ ਰੂ-ਬ-ਰੂ ਕਰਵਾਉਣ ਨਾਲ ਹੋਇਆ। ਉਹਨਾਂ ਦੱਸਿਆ ਕਿ ਕਿਵੇਂ ਇਹ ਮੰਚ ਮੁੱਢ ਤੋਂ ਹੀ ਗੁਰੂ ਨਾਨਕ ਸਾਹਿਬ ਦੇ ਕਥਨ ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ’ ਮੁਤਾਬਿਕ ਸੰਵਾਦ ਪਰੰਪਰਾ ਨਿਰੰਤਰ ਰੱਖਣ ਲਈ ਗਤੀਸ਼ੀਲ ਰਿਹਾ ਹੈ। ਉਹਨਾਂ ਨੇ ਸੈਮੀਨਾਰ ਵਿੱਚ ਭਾਗ ਲੈਣ ਵਾਲਿਆਂ ਨੂੰ ਜੀ ਆਇਆਂ ਕਿਹਾ। ਸਵਾਗਤ ਉਪਰੰਤ ਮੰਚ ਦੇ ਜਨਰਲ ਸਕੱਤਰ ਮੋਹਨ ਗਿੱਲ ਨੇ ਮਾਤ-ਭਾਸ਼ਾ ਦਿਵਸ ਦੀ ਮਹੱਤਤਾ ਬਾਰੇ ਸੰਖੇਪ ਵਿੱਚ ਗੱਲ ਕਰਦਿਆਂ ਸੈਮੀਨਾਰ ਦੇ ਚਾਰੇ ਬੁਲਾਰਿਆਂ ਦੀਆਂ ਪ੍ਰਾਪਤੀਆਂ ਉਪਰ ਰੌਸ਼ਨੀ ਪਾਈ।

ਇਸ ਸੈਮੀਨਾਰ ਦੇ ਪਹਿਲੇ ਬੁਲਾਰੇ ਕੈਨੇਡਾ ਦੀ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਲੈਕਚਰਾਰ ਗੁਰਿੰਦਰ ਸਿੰਘ ਮਾਨ ਸਨਜਿਹਨਾਂ ਦੇ ਕੈਨੇਡਾ ਦੀ ਧਰਤੀ ਉਪਰ ਪੰਜਾਬੀ ਭਾਸ਼ਾ ਦੀ ਸਥਿਤੀ ਦੇ ਸੰਦਰਭ ਵਿੱਚ ਗੱਲ ਕਰਦਿਆਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਉਥੇ ਪੰਜਾਬੀ ਕੋਰਸਾਂ ਵਿੱਚ ਦਿਖਾਈ ਜਾ ਰਹੀ ਰੁਚੀ ਪੰਜਾਬੀ ਭਾਸ਼ਾ ਦੇ ਉੱਜਲ ਭਵਿੱਖ ਵੱਲ ਯਕੀਨਨ ਇੱਕ ਹਾਂ-ਪੱਖੀ ਸੰਕੇਤ ਹੈ ਪਰੰਤੂ ਵਿਦਿਆਰਥੀਆਂ ਅੰਦਰ ਇਸ ਦਿਲਚਸਪੀ ਨੂੰ ਪੈਦਾ ਕਰਨ ਅਤੇ ਬਰਕਰਾਰ ਰੱਖਣ ਦੀ ਮੁੱਢਲੀ ਜਿੰਮੇਵਾਰੀ ਮਾਪਿਆਂ ਦੀ ਹੈ ਜਿਸ ਪ੍ਰਤੀ ਚੇਤੰਨਤਾ ਦੀ ਬੇਹੱਦ ਜ਼ਰੂਰਤ ਹੈ।

ਭਾਰਤੀ ਪੰਜਾਬ ਵਿੱਚ ਉਚੇਰੀ ਸਿੱਖਿਆ ਵਿੱਚ ਘਟ ਰਹੀ ਵਿਦਿਆਰਥੀਆਂ ਦੀ ਦਿਲਚਸਪੀ ਦੀ ਸਮੱਸਿਆ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਕੂਲ ਆਫ਼ ਪੰਜਾਬੀ ਸਟੱਡੀਜ਼ ਦੇ ਮੁਖੀ ਡਾ.ਮਨਜਿੰਦਰ ਸਿੰਘ ਨੇ ਮੁਖਾਤਿਬ ਹੁੰਦਿਆਂ ਹੀਣ-ਭਾਵਨਾਰੁਜ਼ਗਾਰ ਦੀ ਅਸੁਰੱਖਿਆਪਰਵਾਸ ਆਦਿ ਕਈ ਕਾਰਨਾਂ ਨੂੰ ਕੇਂਦਰਿਤ ਕਰਕੇ ਆਪਣੇ ਵਿਚਾਰ ਪ੍ਰਗਟ ਕੀਤੇ। ਉਹਨਾਂ ਨੇ ਸਰਕਾਰੀ ਅਤੇ ਗ਼ੈਰ-ਸਰਕਾਰੀ ਵਿੱਦਿਅਕ ਸੰਸਥਾਵਾਂ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਉਪਰ ਲਾਈਆਂ ਰੋਕਾਂਪੰਜਾਬੀ ਮਨੋਰੰਜਨ ਇੰਡਸਟਰੀ ਵੱਲੋਂ ਫਿਲਮਾਂ ਅਤੇ ਗੀਤਾਂ ਵਿੱਚ ਪ੍ਰਸਾਰਿਤ ਕੀਤੀ ਜਾ ਰਹੀ ਭਾਸ਼ਾਵਿਦੇਸ਼ਾਂ ਦੀ ਧਰਤੀ ਉਪਰ ਬੋਲੀ ਜਾ ਰਹੀ ਪੰਜਾਬੀ ਭਾਸ਼ਾ ਦੇ ਰੂਪਾਂ ਅਤੇ ਪ੍ਰਭਾਵਾਂ ਨੂੰ ਵੀ ਆਪਣੀ ਚਰਚਾ ਵਿੱਚ ਕੇਂਦਰਿਤ ਕੀਤਾ। ਡਾ. ਮਨਜਿੰਦਰ ਸਿੰਘ ਉਪਰੰਤ ਯਾਦਵਿੰਦਰ ਕਰਫਿਊ ਨੇ ਇੱਕ ਪੱਤਰਕਾਰ ਦੇ ਨਜ਼ਰੀਏ ਤੋਂ ਭਾਰਤੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਸਬੰਧੀ ਆਪਣੀ ਗੱਲ ਨੂੰ ਪੰਜਾਬ ਸੰਕਟਾਂ ਦੇ ਪ੍ਰਭਾਵਾਂ ਤੋਂ ਸ਼ੁਰੂ ਕਰ ਕੇ ਅੱਜ ਦੇ ਕਾਰਪੋਰੇਟ ਸਮਾਜ ਵੱਲੋਂ ਮੰਡੀ ਅਤੇ ਮੁਨਾਫ਼ੇ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਕੇ ਪੰਜਾਬੀ ਭਾਸ਼ਾ ਦੀ ਕੀਤੀ ਜਾ ਰਹੀ ਵਰਤੋਂ ਤੱਕ ਸੀਮਤ ਕਰਦਿਆਂ ਪੰਜਾਬੀ ਦੇ ਇੱਕ ਬਿਹਤਰ ਭਵਿੱਖ ਦੀ ਕਾਮਨਾ ਕੀਤੀ।

ਪਾਕਿਸਤਾਨ ਵਿੱਚ ਪੰਜਾਬੀ ਦੇ ਪਹਿਲੇ ਪੀਐਚ. ਡੀ. ਅਤੇ ਗੌਰਮਿੰਟ ਕਾਲਜ ਯੂਨੀਵਰਸਿਟੀ ਲਾਹੌਰ ਦੇ ਅਸਿਸਟੈਂਟ ਪ੍ਰੋਫੈਸਰ ਡਾ. ਕਲਿਆਣ ਸਿੰਘ ਨੇ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਸਥਾਪਤੀ ਲਈ ਧਾਰਮਿਕਸਮਾਜਿਕਇਤਿਹਾਸਕ ਪੱਧਰ ‘ਤੇ ਸਮੇਂ-ਸਮੇਂ ਪੈਦਾ ਹੁੰਦੀਆਂ ਰਹੀਆਂ ਰੁਕਾਵਟਾਂ ਅਤੇ ਮੌਜੂਦਾ ਅੜਚਣਾਂ ਦਾ ਜ਼ਿਕਰ ਕਰਕੇ ਉਹਨਾਂ ਦੇ ਹੱਲ ਲਈ ਕੀਤੇ ਗਏ ਸੰਘਰਸ਼ ਨੂੰ ਆਪਣੀ ਵਿਚਾਰ-ਚਰਚਾ ਵਿੱਚ ਕੇਂਦਰਿਤ ਕੀਤਾ। ਉਹਨਾਂ ਨੇ ਅਕਾਦਮਿਕ ਹਲਕਿਆਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਅੱਜ ਵੱਧ ਰਹੀ ਵਿਦਿਆਰਥੀਆਂ ਦੀ ਰੁਚੀ ਅਤੇ ਚੇਤਨਾ ਨੂੰ ਪੰਜਾਬੀ ਭਾਸ਼ਾ ਦਾ ਇੱਕ ਸੁਨਹਿਰੀ ਭਵਿੱਖ ਦੱਸਿਆ। ਇਸ ਉਪਰੰਤ ਸੰਵਾਦ ਪਰੰਪਰਾ ਦੇ ਅੰਤਰਗਤ ਸਰੋਤਿਆਂ ਅਤੇ ਬੁਲਾਰਿਆਂ ਵਿੱਚ ਹੋਏ ਸਵਾਲ-ਜਵਾਬ ਸਦਕਾ ਕਈ ਵਿਚਾਰ ਉੱਭਰ ਕੇ ਸਾਹਮਣੇ ਆਏ।

ਮੰਚ ਦੇ ਖਜ਼ਾਨਚੀ ਅੰਗਰੇਜ਼ ਸਿੰਘ ਬਰਾੜ ਨੇ ਕੈਨੇਡਾ ਵਿਚ ਪੰਜਾਬੀ ਭਾਸ਼ਾ ਦੀ ਗੱਲ ਕਰਦਿਆਂ ਸਾਰੇ ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਮੰਚ ਵੱਲੋਂ ਮਾਰਚ ਮਹੀਨੇ ਵਿੱਚ ‘ਪਰਵਾਸੀ ਪੰਜਾਬੀ ਕਵਿਤਾ’ ਸਬੰਧੀ ਸੈਮੀਨਾਰ ਕਰਵਾਉਣ ਦਾ ਐਲਾਨ ਕੀਤਾ ਅਤੇ ਯਕੀਨ ਦਿਵਾਇਆ ਕਿ ਇਹ ਮੰਚ ਇਸੇ ਲਗਨ ਨਾਲ ਸੈਮੀਨਾਰਗੋਸ਼ਟੀਆਂ ਉਲੀਕਦਾ ਰਹੇਗਾ।

ਸੈਮੀਨਾਰ ਦੌਰਾਨ ਮੰਚ ਦਾ ਸੰਚਾਲਨ ਡਾ.ਹਰਜੋਤ ਕੌਰ ਖੈਹਿਰਾ ਅਤੇ ਡਾ.ਯਾਦਵਿੰਦਰ ਕੌਰ ਵੱਲੋਂ ਬਾਖੂਬੀ ਕੀਤਾ ਗਿਆ। ਸੈਮੀਨਾਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀਪੰਜਾਬੀ ਯੂਨੀਵਰਸਿਟੀ ਪਟਿਆਲਾਸੈਂਟਰਲ ਯੂਨੀਵਰਸਿਟੀਹਿਮਾਚਲ ਪ੍ਰਦੇਸ਼ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀਐੱਸ.ਐੱਮ.ਵੀ ਕਾਲਜਐਤਰੀ ਕਾਲਜ ਦਿੱਲੀ ਆਦਿ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।

Related Articles

Stay Connected

0FansLike
3,747FollowersFollow
20,700SubscribersSubscribe
- Advertisement -spot_img

Latest Articles