#CANADA

ਕੈਨੇਡਾ ਪੁਲਿਸ ਹੱਥ ਲੱਗੇ ਨਿੱਝਰ ਦੇ ਕਤਲ ਸਬੰਧੀ ਅਹਿਮ ਸੁਰਾਗ

ਵੈਨਕੂਵਰ, 19 ਅਗਸਤ (ਪੰਜਾਬ ਮੇਲ)- ਪੁਲਿਸ ਨੂੰ ਦੋ ਮਹੀਨੇ ਪਹਿਲਾਂ ਮਾਰੇ ਗਏ ਸਰੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ’ਚ ਅਹਿਮ ਸੁਰਾਗ ਮਿਲੇ ਹਨ। ਪੁਲਿਸ ਟੀਮ ਦੇ ਬੁਲਾਰੇ ਸਾਰਜੈਂਟ ਟਿਮੋਥੀ ਪਾਇਰੋਟੀ ਵੱਲੋਂ ਉਸ ਸਿਲਵਰ ਰੰਗ ਦੀ 2008 ਮਾਡਲ ਕੈਮਰੀ ਕਾਰ ਤੇ ਉਸ ਦੇ ਡਰਾਈਵਰ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਨੇ 121 ਸਟਰੀਟ ਤੇ 68 ਐਵੇਨਿਊ ’ਤੇ ਉਡੀਕ ਕੀਤੀ ਅਤੇ ਹੱਤਿਆ ਕਰਕੇ ਆਏ ਦੋਵਾਂ ਮੁਲਜ਼ਮਾਂ ਨੂੰ ਲੈ ਕੇ ਮੌਕੇ ਤੋਂ ਫਰਾਰ ਹੋਈ। ਟੀਮ ਨੇ ਮੁਲਜ਼ਮਾਂ ਦੀ ਭਾਲ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਹੈ।

Leave a comment