#CANADA

ਕੈਨੇਡਾ ਨੇ ਭਾਰਤ ਤੋਂ ਆਪਣੇ 41 ਸਫੀਰ ਵਾਪਸ ਬੁਲਾਏ

ਭਾਰਤ ਵੱਲੋਂ ਕੂਟਨੀਤਕ ਛੋਟ ਸਮਾਪਤ ਕਰਨ ਦੀ ਦਿੱਤੀ ਗਈ ਸੀ ਚਿਤਾਵਨੀ
ਟੋਰਾਂਟੋ, 20 ਅਕਤੂਬਰ (ਪੰਜਾਬ ਮੇਲ)- ਭਾਰਤ ਵੱਲੋਂ ਕੈਨੇਡਿਆਈ ਸਫੀਰਾਂ ਨੂੰ ਮਿਲੀ ਛੋਟ ਹਟਾਉਣ ਦੀ ਚਿਤਾਵਨੀ ਮਗਰੋਂ ਕੈਨੇਡਾ ਨੇ ਆਪਣੇ 41 ਸਫੀਰਾਂ ਨੂੰ ਵੀਰਵਾਰ ਨੂੰ ਨਵੀਂ ਦਿੱਲੀ ਵਿਚ ਸੇਵਾ ਤੋਂ ਹਟਾ ਦਿੱਤਾ ਹੈ। ਕੈਨੇਡਾ ਨੇ ਦੋਸ਼ ਲਾਏ ਹਨ ਕਿ ਉਪ ਨਗਰੀ ਵੈਨਕੂਵਰ ਵਿਚ ਹੋਈ ਇੱਕ ਸਿੱਖ ਵੱਖਵਾਦੀ ਦੀ ਹੱਤਿਆ ‘ਚ ਭਾਰਤ ਦਾ ਹੱਥ ਹੋ ਸਕਦਾ ਹੈ। ਇਸ ਮਗਰੋਂ ਭਾਰਤ ਤੇ ਕੈਨੇਡਾ ਦੇ ਸਬੰਧਾਂ ਵਿਚ ਤਣਾਅ ਵਧ ਗਿਆ ਹੈ। ਖਬਰ ਏਜੰਸੀ ‘ਦਿ ਐਸੋਸੀਏਟਡ ਪ੍ਰੈੱਸ’ (ਏ.ਪੀ.) ਨੇ ਪਹਿਲਾਂ ਕਿਹਾ ਸੀ ਕਿ ਭਾਰਤ ਨੇ ਕੈਨੇਡਾ ਤੋਂ ਆਪਣੇ 62 ਡਿਪਲੋਮੇਟਾਂ ਵਿਚੋਂ 41 ਨੂੰ ਹਟਾਉਣ ਲਈ ਕਿਹਾ ਹੈ। ਇਸ ਮਗਰੋਂ ਕੈਨੇਡਾ ਦੀ ਵਿਦੇਸ਼ ਮੰਤਰੀ ਮਿਲੇਨੀ ਜੌਲੀ ਨੇ ਕਿਹਾ ਕਿ 41 ਸਫੀਰਾਂ ਨੂੰ ਭਾਰਤ ਵਿਚ ਸੇਵਾ ਤੋਂ ਹਟਾ ਦਿੱਤਾ ਗਿਆ ਹੈ।

Leave a comment