ਟੋਰਾਂਟੋ, 9 ਮਈ (ਪੰਜਾਬ ਮੇਲ)- ਕੈਨੇਡਾ ਦੇ ਹਵਾਈ ਮੁਸਾਫ਼ਰਾਂ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਏਅਰ ਕੈਨੇਡਾ ਵੱਲੋਂ 15 ਮਈ ਤੋਂ ਵੱਡੀ ਸਹੂਲਤ ਦਿੱਤੀ ਜਾ ਰਹੀ ਹੈ। ਏਅਰ ਕੈਨੇਡਾ ਅਤੇ ਬੈੱਲ ਵਿਚਾਲੇ ਵਾਇ-ਫਾਇ ਸੇਵਾਵਾਂ ਲਈ ਸਮਝੌਤਾ ਹੋ ਗਿਆ, ਜਿਸ ਤਹਿਤ ਜ਼ਮੀਨ ਅਤੇ ਅਸਮਾਨ ਦੋਹਾਂ ਥਾਵਾਂ ‘ਤੇ ਮੁਫ਼ਤ ਇੰਟਰਨੈੱਟ ਦੀ ਸਹੂਲਤ ਮਿਲੇਗੀ। ਸਿਰਫ਼ ਇਥੇ ਹੀ ਬੱਸ ਨਹੀਂ, ਵਿਦੇਸ਼ਾਂ ਤੋਂ ਆਉਣ ਵਾਲੇ ਮੁਸਾਫ਼ਰਾਂ ਨੂੰ ਮੁਫ਼ਤ ਮੋਬਾਈਲ ਸਿਮ ਕਾਰਡ ਮੁਹੱਈਆ ਕਰਵਾਏ ਜਾਣਗੇ, ਜੋ ਫਲਾਈਟ ਦੌਰਾਨ ਹੀ ਐਕਟੀਵੇਟ ਕੀਤੇ ਜਾ ਸਕਣਗੇ।