#CANADA

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਪਤਨੀ ਸੋਫੀ ਤੋਂ ਹੋਣਗੇ ਵੱਖ

ਓਟਾਵਾ, ਕੈਨੇਡਾ, 3 ਅਗਸਤ (ਸਤਪਾਲ ਸਿੰਘ ਜੌਹਲ/ਪੰਜਾਬ ਮੇਲ)- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਪਤਨੀ ਸੋਫੀ ਵੱਖ ਹੋ ਰਹੇ ਹਨ ਅਤੇ ਇਕ ਕਾਨੂੰਨੀ ਸਮਝੌਤੇ ‘ਤੇ ਹਸਤਾਖਰ ਕੀਤੇ ਹਨ । ਉਨ੍ਹਾਂ ਨੇ ਵੱਖ ਹੋਣ ਦੇ ਫ਼ੈਸਲੇ ਦੇ ਸੰਬੰਧ ਵਿਚ ਸਾਰੇ ਕਾਨੂੰਨੀ ਅਤੇ ਨੈਤਿਕ ਕਦਮ ਚੁੱਕੇ ਗਏ ਹਨ । ਟਰੂਡੋ ਅਤੇ ਸੋਫੀ ਦਾ ਮਈ 2005 ਦੇ ਅਖੀਰ ਵਿਚ ਵਿਆਹ ਹੋਇਆ ਸੀ । ਉਨ੍ਹਾਂ ਦੇ ਤਿੰਨ ਬੱਚੇ ਹਨ । ਟਰੂਡੋ ਨੇ ਕਿਹਾ ਹੈ ਕਿ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਪਰਿਵਾਰ ਜੁੜਿਆਂ ਰਹੇ ਪਰ ਹਾਲਾਤ ਨੇ ਮਜਬੂਰ ਕਰ ਦਿੱਤਾ । ਪਰ ਵਿਰੋਧੀ ਧਿਰ ਕਹਿ ਰਹੀ ਹੈ ਅਗਲੀ ਚੋਣ ਨੂੰ ਲੈ ਕੇ ਸਿਆਸੀ ਪੈਂਤੜਾ ਹੈ ।

Leave a comment