8.7 C
Sacramento
Tuesday, March 28, 2023
spot_img

ਕੈਨੇਡਾ ਤੋਂ ਅਮਰੀਕਾ ‘ਚ ਕਿਸ਼ਤੀ ਰਾਹੀਂ ਦਾਖਲ ਹੋਣ ਦੀ ਕੋਸ਼ਿਸ਼ ‘ਚ 2 ਭਾਰਤੀਆਂ ਸਮੇਤ 5 ਗ੍ਰਿਫ਼ਤਾਰ

ਸੈਕਰਾਮੈਂਟੋ, 4 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਸਰਹੱਦੀ ਗਸ਼ਤੀ ਦਲ ਨੇ ਗੈਰ ਕਾਨੂੰਨੀ ਤਰੀਕੇ ਨਾਲ ਕਿਸ਼ਤੀ ਰਾਹੀਂ ਕੈਨੇਡਾ ਤੋਂ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਵਿਚ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ 2 ਭਾਰਤੀ ਹਨ। ਯੂ.ਐੱਸ. ਬਾਰਡਰ ਐਂਡ ਕਸਟਮਜ਼ ਪ੍ਰੋਟੈਕਸ਼ਨ (ਸੀ.ਬੀ.ਪੀ.) ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਅਮਰੀਕਾ ਦੇ ਮਿਸ਼ੀਗਨ ਰਾਜ ਵਿਚ ਐਲਗੋਨੈਕ ਨੇੜੇ ਤਸਕਰੀ ਦੀ ਕੋਸ਼ਿਸ਼ ਸਮੇ 5 ਵਿਦੇਸ਼ੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਬਿਆਨ ਅਨੁਸਾਰ ਬੀਤੇ ਦਿਨੀਂ ਰਾਤ ਵੇਲੇ ਤਸਕਰੀ ਦੇ ਜਾਣੇ ਪਛਾਣੇ ਇਕ ਰਸਤੇ ਨੇੜੇ ਸੇਂਟ ਕਲੇਅਰ ਦਰਿਆ ‘ਚ ਕਿਸ਼ਤੀ ਰਾਹੀਂ ਕੌਮਾਂਤਰੀ ਸਰਹੱਦ ਪਾਰ ਕਰਦੇ ਕੁਝ ਲੋਕਾਂ ਨੂੰ ਨਿਗਰਾਨ ਪ੍ਰਣਾਲੀ ਦੁਆਰਾ ਵੇਖਿਆ ਗਿਆ। ਤੁਰੰਤ ਖੇਤਰ ਵਿਚਲੇ ਸੁਰੱਖਿਆ ਅਮਲੇ ਨਾਲ ਸੰਪਰਕ ਕੀਤਾ ਗਿਆ, ਜਿਨ੍ਹਾਂ ਨੇ ਅਮਰੀਕਾ ਵਾਲੇ ਪਾਸੇ ਕੰਢੇ ਵਲ ਜਾ ਰਹੀ ਕਿਸ਼ਤੀ ਨੂੰ ਘੇਰ ਲਿਆ। ਕਿਸ਼ਤੀ ਵਿਚ ਸਵਾਰ 5 ਵਿਅਕਤੀਆਂ ਨੇ ਮੰਨਿਆ ਕਿ ਉਨ੍ਹਾਂ ਨੇ ਕੈਨੇਡਾ ਤੋਂ ਸਰਹੱਦ ਪਾਰ ਕੀਤੀ ਹੈ। ਗ੍ਰਿਫਤਾਰੀ ਸਮੇਂ 2 ਵਿਅਕਤੀਆਂ ਦੀ ਹਾਲਤ ਬਹੁਤ ਖਰਾਬ ਸੀ ਤੇ ਉਹ ਠੰਡ ਕਾਰਨ ਕੰਬ ਰਹੇ ਸਨ। ਉਨ੍ਹਾਂ ਦੱਸਿਆ ਕਿ ਉਹ ਅਚਾਨਕ ਕਿਸ਼ਤੀ ਵਿਚੋਂ ਦਰਿਆ ‘ਚ ਡਿੱਗ ਗਏ ਸਨ। ਇਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਸਥਾਨਕ ਪ੍ਰਾਸੈਸਿੰਗ ਸੈਂਟਰ ‘ਚ ਭੇਜ ਦਿੱਤਾ ਗਿਆ ਹੈ। ਯੂ.ਐੱਸ. ਬਾਰਡਰ ਐਂਡ ਕਸਟਮਜ਼ ਪ੍ਰੋਟੈਕਸ਼ਨ ਨੇ ਗ੍ਰਿਫ਼ਤਾਰ ਵਿਅਕਤੀਆਂ ਦੇ ਨਾਂ ਨਹੀਂ ਦਸੇ ਹਨ ਤੇ ਕਿਹਾ ਹੈ ਕਿ ਇਨ੍ਹਾਂ ਵਿਚ 2 ਭਾਰਤੀ ਤੇ ਬਾਕੀ 3 ਜਣੇ ਨਾਈਜੀਰੀਆ, ਮੈਕਸੀਕੋ ਤੇ ਡੋਮੀਨੀਕਨ ਰਿਪਬਲੀਕਨ ਤੋਂ ਹਨ।

Related Articles

Stay Connected

0FansLike
3,754FollowersFollow
20,700SubscribersSubscribe
- Advertisement -spot_img

Latest Articles