ਕੈਨੇਡਾ, 20 ਜੁਲਾਈ (ਪੰਜਾਬ ਮੇਲ)- ਪੀਲ ਪੁਲਿਸ ਵੱਲੋ ਪ੍ਰੋਜੈਕਟ ਬਿਗ ਰਿਗ ( Project Big Rig) ਤਹਿਤ 9 ਮਿਲੀਅਨ ਡਾਲਰ ਦਾ ਚੋਰੀ ਕੀਤਾ ਕਮਰਸ਼ੀਅਲ ਕਾਰਗੋ ਤੇ 28 ਚੋਰੀ ਕੀਤੇ ਟਰੱਕ ਅਤੇ ਟਰੈਲਰ ਬਰਾਮਦ, ਇਸ ਮਾਮਲੇ ਚ 15 ਜਣਿਆ ਦੀ ਹੋਈ ਗ੍ਰਿਫਤਾਰੀ। ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀਆ ਚ ਬਲਕਾਰ ਸਿੰਘ(42), ਅਜੇ(26), ਮਨਜੀਤ ਪੱਡਾ (40) ,ਜਗਜੀਵਨ ਸਿੰਘ(25) , ਅਮਨਦੀਪ ਬੈਦਵਾਨ (41), ਕਰਮਛੰਦ ਸਿੰਘ (58), ਜਸਵਿੰਦਰ ਅਟਵਾਲ (45) , ਲਖਵੀਰ ਸਿੰਘ (45) , ਜਗਪਾਲ ਸਿੰਘ (34) , ਉਪਕਰਨ ਸੰਧੂ (31) , ਸੁਖਵਿੰਦਰ ਸਿੰਘ (44) ,ਕੁਲਵੀਰ ਬੈਂਸ (39), ਸੁਖਨਿੰਦਰ ਢਿੱਲੋ (34), ਸ਼ੋਬਿਤ ਵਰਮਾ (23), ਬਲੀਛਿਦਰ ਲਲਸਰਾਂ (39) ਦੇ ਨਾਮ ਸ਼ਾਮਿਲ ਹਨ।