#CANADA

‘ਕੈਨੇਡਾ ‘ਚ 18 ਲੱਖ ਬੱਚਿਆਂ ਨੂੰ ਨਹੀਂ ਮਿਲਦੀ ਰੱਜਵੀਂ ਰੋਟੀ’

-ਲਗਾਤਾਰ ਵਧ ਰਹੀ ਹੈ ਗਿਣਤੀ
ਟੋਰਾਂਟੋ, 5 ਸਤੰਬਰ (ਪੰਜਾਬ ਮੇਲ)- ਕੈਨੇਡਾ ‘ਚ 18 ਲੱਖ ਬੱਚਿਆਂ ਨੂੰ ਰੱਜਵੀਂ ਰੋਟੀ ਨਹੀਂ ਮਿਲ ਰਹੀ ਅਤੇ ਇਹ ਗਿਣਤੀ ਸਾਲ-ਦਰ-ਸਾਲ ਵਧਦੀ ਜਾ ਰਹੀ ਹੈ। ਚਿਲਡਰਨ ਫਸਟ ਕੈਨੇਡਾ ਦੇ ਅੰਕੜਿਆਂ ਮੁਤਾਬਕ 2022 ਵਿਚ 14 ਲੱਖ ਬੱਚੇ ਰੱਜਵੀਂ ਖੁਰਾਕ ਤੋਂ ਵਾਂਝੇ ਸਨ ਪਰ ਮੌਜੂਦਾ ਵਰ੍ਹੇ ਦੌਰਾਨ 30 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਕੈਨੇਡੀਅਨ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਹਾਲਤ ‘ਤੇ ਚਾਨਣਾ ਪਾਉਂਦੀ ਚਿਲਡਰਨ ਫਸਟ ਕੈਨੇਡਾ ਦੀ ਸਾਲਾਨਾ ਰਿਪੋਰਟ ਕਹਿੰਦੀ ਹੈ ਕਿ ਬੱਚਿਆਂ ਦੀ ਸੰਭਾਲ ਦੇ ਮਾਮਲੇ ‘ਚ ਕੈਨੇਡਾ ਕੌਮਾਂਤਰੀ ਪੱਧਰ ‘ਤੇ 48ਵੇਂ ਸਥਾਨ ਤੋਂ ਡਿੱਗ ਕੇ 81ਵੇਂ ਸਥਾਨ ‘ਤੇ ਆ ਗਿਆ ਹੈ। ਚਿਲਡਰਨ ਫਸਟ ਦੀ ਬਾਨੀ ਅਤੇ ਸੀ.ਈ.ਓ. ਸਾਰਾ ਆਸਟਿਨ ਨੇ ਕਿਹਾ ਕਿ ਅਸੀਂ ਖਤਰਨਾਕ ਰਫ਼ਤਾਰ ਨਾਲ ਪਿੱਛੇ ਵੱਲ ਜਾ ਰਹੇ ਹਾਂ। ਕਿਸੇ ਵੇਲੇ ਕੈਨੇਡਾ ਬੱਚਿਆਂ ਦੀ ਸੰਭਾਲ ਦੇ ਮਾਮਲੇ ‘ਚ ਦੁਨੀਆਂ ਦਾ ਮੋਹਰੀ ਮੁਲਕ ਹੁੰਦਾ ਸੀ ਪਰ ਹੁਣ ਹਾਲਾਤ ਬਿਲਕੁਲ ਬਦਲ ਚੁੱਕੇ ਹਨ।

Leave a comment