26.9 C
Sacramento
Saturday, September 23, 2023
spot_img

ਕੈਨੇਡਾ ‘ਚ 17 ਸਾਲਾ ਸਿੱਖ ਵਿਦਿਆਰਥੀ ‘ਤੇ ਨਸਲੀ ਹਮਲਾ

-ਕੁੱਟਮਾਰ ਮਗਰੋਂ ਕੀਤੀ ਮਿਰਚ ਸਪਰੇਅ
ਬ੍ਰਿਟਿਸ਼ ਕੋਲੰਬੀਆ, 16 ਸਤੰਬਰ (ਪੰਜਾਬ ਮੇਲ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਨਫਰਤੀ ਅਪਰਾਧ ਦੇ ਇਕ ਸਪੱਸ਼ਟ ਮਾਮਲੇ ਵਿਚ ਇਕ ਸਿੱਖ ਵਿਦਿਆਰਥੀ ‘ਤੇ ਇਕ ਹੋਰ ਨੌਜਵਾਨ ਨਾਲ ਝਗੜੇ ਤੋਂ ਬਾਅਦ ਹਮਲਾ ਕੀਤਾ ਗਿਆ। ਜਾਣਕਾਰੀ ਮੁਤਾਬਕ ਹਾਈ ਸਕੂਲ ਦੇ 17 ਸਾਲਾ ਵਿਦਿਆਰਥੀ ‘ਤੇ ਹਮਲਾ ਹੋਇਆ ਹੈ ਅਤੇ ਇਹ ਘਟਨਾ ਸੋਮਵਾਰ ਨੂੰ ਕੇਲੋਨਾ ਵਿਚ ਰਟਲੈਂਡ ਰੋਡ ਸਾਊਥ ਅਤੇ ਰੌਬਸਨ ਰੋਡ ਈਸਟ ਦੇ ਚੌਰਾਹੇ ‘ਤੇ ਵਾਪਰੀ, ਜਿੱਥੇ ਹਾਈ ਸਕੂਲ ਦੇ ਵਿਦਿਆਰਥੀ ਨੂੰ ਕਥਿਤ ਤੌਰ ‘ਤੇ ”ਲੱਤ ਮਾਰੀ ਗਈ, ਮੁੱਕਾ ਮਾਰਿਆ ਅਤੇ ਮਿਰਚ ਸਪਰੇਅ ਕੀਤੀ ਗਈ।”
ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਇੱਕ ਬਿਆਨ ਵਿਚ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ, ਜਦੋਂ ਸਿੱਖ ਵਿਦਿਆਰਥੀ ਘਰ ਜਾਣ ਲਈ ਇੱਕ ਜਨਤਕ ਆਵਾਜਾਈ ਬੱਸ ਤੋਂ ਉਤਰ ਰਿਹਾ ਸੀ। ਫਿਲਹਾਲ ਪੁਲਿਸ ਨੇ ਇਸ ਘਟਨਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ ਹੈ। ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ (ਡਬਲਯੂ.ਐੱਸ.ਓ.) ਨੇ ਦੋਸ਼ ਲਾਇਆ ਹੈ ਕਿ ਵਿਦਿਆਰਥੀ ਨਾਲ ਬੱਸ ਵਿਚ ਵੀ ਕੁੱਟਮਾਰ ਕੀਤੀ ਗਈ ਸੀ।
ਬ੍ਰਿਟਿਸ਼ ਕੋਲੰਬੀਆ ਦੀ ਡਬਲਯੂ.ਐੱਸ.ਓ. ਦੀ ਉਪ-ਪ੍ਰਧਾਨ ਗੁਣਤਾਸ ਕੌਰ ਦੇ ਹਵਾਲੇ ਨਾਲ ਖ਼ਬਰ ਵਿਚ ਕਿਹਾ ਗਿਆ, ”ਕੇਲੋਨਾ ‘ਚ ਵਿਦਿਆਰਥੀ ‘ਤੇ ਸੋਮਵਾਰ ਨੂੰ ਹੋਇਆ ਹਮਲਾ ਅਸਵੀਕਾਰਨਯੋਗ ਹੈ।” ਇਸ ਸਾਲ ਸ਼ਹਿਰ ‘ਚ ਜਨਤਕ ਵਾਹਨ ‘ਚ ਕਿਸੇ ਸਿੱਖ ਨੌਜਵਾਨ ‘ਤੇ ਹਿੰਸਾ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਮਾਰਚ ਵਿੱਚ, ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਭਾਰਤ ਦੇ ਇੱਕ ਸਿੱਖ ਵਿਦਿਆਰਥੀ ਗਗਨਦੀਪ ਸਿੰਘ (21) ਉੱਤੇ ਅਣਪਛਾਤੇ ਲੋਕਾਂ ਦੇ ਇੱਕ ਸਮੂਹ ਨੇ ਹਮਲਾ ਕੀਤਾ ਸੀ।

Related Articles

Stay Connected

0FansLike
3,870FollowersFollow
21,200SubscribersSubscribe
- Advertisement -spot_img

Latest Articles