#CANADA

ਕੈਨੇਡਾ ‘ਚ ਲਾਪਤਾ 20 ਸਾਲਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼

ਟੋਰਾਂਟੋ, 20 ਜੂਨ (ਪੰਜਾਬ ਮੇਲ)- ਕੈਨੇਡੀਅਨ ਪੁਲਿਸ ਨੂੰ ਗੁਜਰਾਤ ਦੇ 20 ਸਾਲਾ ਵਿਦਿਆਰਥੀ ਦੀ ਲਾਸ਼ ਮਿਲੀ ਹੈ, ਜੋ ਪਿਛਲੇ ਹਫ਼ਤੇ ਪੱਛਮੀ ਮੈਨੀਟੋਬਾ ਸ਼ਹਿਰ ਤੋਂ ਲਾਪਤਾ ਹੋ ਗਿਆ ਸੀ। ਪੁਲਿਸ ਸੂਤਰਾਂ ਨੇ ਕਿਹਾ ਕਿ ਵਿਸ਼ਯ ਪਟੇਲ ਦੀ ਲਾਸ਼ ਐਤਵਾਰ ਨੂੰ ਬਰੈਂਡਨ ਸ਼ਹਿਰ ਦੇ ਪੂਰਬ ਵੱਲ ਅਸਨੀਬੋਇਨ ਨਦੀ ਅਤੇ ਹਾਈਵੇਅ 110 ਪੁਲ ਦੇ ਨੇੜੇ ਮਿਲੀ। 16 ਜੂਨ ਦੀ ਸਵੇਰ ਨੂੰ ਰਿਸ਼ਤੇਦਾਰਾਂ ਨੇ ਪਟੇਲ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ।

Leave a comment