#CANADA

ਕੈਨੇਡਾ ’ਚ ਮਲੌਧ ਨਿਵਾਸੀਆਂ ਦੀ ਪਿਕਨਿਕ ਨੇ ਪੰਜਾਬੀ ਵਿਰਸੇ ਦੀ ਕਰਵਾਈ ਯਾਦ ਤਾਜਾਂ

ਬਰੈਂਪਟਨ, 21 ਅਗਸਤ (ਸੁਰਜੀਤ ਸਿੰਘ ਫਲੋਰਾ/ਪੰਜਾਬ ਮੇਲ)- ਬੀਤੇ ਵੀਕਐਂਡ ਸ. ਗੁਰਦਰਸ਼ਨ ਸਿੰਘ ਸੋਮਲ ਅਤੇ ਤਜਿੰਦਰ ਸਿੰਘ ਪੂਰੀ ਦੀ ਸਰਪ੍ਰਸਤੀ ਹੇਠ ਮਲੌਧ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਰਾਬੋਨ ਉਨਚੀ, ਰਾਬੋਨ ਨੀਚੀ, ਦੌਲਤਪੁਰ, ਉਕਸੀ, ਦੁਧਾਲ, ਸੀਹਾਨ ਦਾਉਦ, ਅਣਖੀ ਦਾਉਦ, ਚੱਕ ਸਲਹੰਦੌਦ, ਬੁਰਕਾਰਾ, ਸੋਹੀਆਂ, ਜੋਗੀ ਮਾਜਰਾ ਦੇ ਪ੍ਰਵਾਸੀ ਪੰਜਾਬੀਆਂ ਵੱਲੋਂ ਮਿਲ ਕੇ ਤੀਜੀ ਪਰਿਵਾਰਕ ਪਿਕਨਿਕ ਬਰੈਂਪਟਨ ਦੇ ਹਾਰਟ ਲੇਕ ਪਾਰਕ ’ਚ ਆਯੋਜਿਤ ਕੀਤੀ ਗਈ| ਜਿਸ ਵਿਚ ਜੋ ਵੀ ਕੈਨੇਡਾ ਮਲੌਧ ਇਲਾਕੇ ਤੋਂ ਕੈਨੇਡਾ ਵਿਚ ਪਹੁੰਚਿਆਂ ਹੋਇਆ ਹੈ, ਉਹ ਪੱਕਾ ਹੈ ਜਾਂ ਵਿਦਿਆਰਥੀ ਹੈ, ਜਾਂ ਕੈਨੇਡਾ ਦਾ ਸਿਟੀਜ਼ਨ ਹੈ, ਨੇ ਸ਼ਮੂਲੀਅਤ ਕੀਤੀ| ਇਸ ਪਿਕਨਿਕ ਨੂੰ ਆਯੋਜਿਤ ਕਰਨ ਦਾ ਮੁੱਖ ਕਾਰਨ ਇਹ ਹੀ ਸੀ ਕਿ ਇਸ ਇਲਾਕੇ ਦੇ ਪੰਜਾਬੀ ਪ੍ਰਵਾਸੀਆਂ ਨੂੰ ਇਕ-ਦੂਸਰੇ ਦੇ ਕਰੀਬ ਤੇ ਭਾਈਚਾਰਕ ਸਾਂਝ ਨੂੰ ਵਧਾਉਣਾ ਅਤੇ ਜੋ ਯਾਰ ਦੋਸਤ, ਭਾਈਵਾਲ ਸਾਲਾਂ ਤੋਂ ਇਕ-ਦੂਸਰੇ ਤੋਂ ਦੂਰ ਹੋ ਚੁੱਕੇ ਹਨ, ਉਨ੍ਹਾਂ ਨੂੰ ਫਿਰ ਤੋਂ ਇਕੱਠੇ ਕਰਨਾ ਸੀ|
ਇਸ ਪਿਕਨਿਕ ਦੀ ਸ਼ੁਰੂਆਤ ਪ੍ਰਬੰਧਕਾਂ ਵਲੋਂ ਚਾਹ-ਪਾਣੀ ਦੇ ਨਾਲ ਕੀਤੀ ਗਈ ਤੇ ਇਸ ਉਪਰੰਤ ਪ੍ਰਬੰਧਕਾਂ ਵਲੋਂ ਬੀਬੀਆਂ ਤੇ ਬੱਚਿਆਂ ਦੀਆਂ ਚਮਚਾ ਦੌੜਾਂ ਤੇ ਬਾਬਿਆਂ ਵਲੋਂ ਰੱਸਾ-ਕ¾ਸੀ ਦੇ ਖੇਡਾਂ ਨਾਲ ਸਭ ਦਾ ਮਨ ਮੋਹ ਲਿਆ|
ਫਿਰ ਜਿਥੇ ਪੰਜਾਬੀ ਹੋਣ ਬੀਬੀਆਂ ਦੇ ਗਿੱਧੇ ਅਤੇ ਢੋਲੀ ਦੇ ਡਗੇ ਤੋਂ ਕੋਈ ਵੀ ਪ੍ਰੋਗਰਾਮ ਅਧੂਰਾ ਕਿਵੇਂ ਰਹਿ ਸਕਦਾ ਹੈ| ਹਾਰਟ ਲੇਕ ਦੀ ਪਾਰਕ ਨੂੰ ਇਸ ਮੌਕੇ ਕੁੜੀਆਂ, ਨਵੀਆਂ ਵਿਆਹੀਆਂ, ਵੱਡੀ ਉਮਰ ਗੱਲ ਕੀ ਹਰ ਉਮਰ ਦੀਆਂ ਔਰਤਾਂ ਵਲੋਂ ਸ਼ਮੂਲੀਅਤ ਕੀਤੀ ਗਈ ਅਤੇ ਬੋਲੀਆਂ ਤੇ ਗਿੱਧਾ ਪਾ ਕੇ ਰੰਗ ਬੰਨ੍ਹਿਆ ਗਿਆ| ਜਿਸ ਨੂੰ ਦੇਖਦੇ ਹੋਏ ਬਹੁਤੇ ਪ੍ਰਵਾਸੀਆਂ ਨੂੰ ਆਪਣੇ ਸੱਭਿਆਚਾਰ ਤੇ ਵਿਰਸੇ ਦੀ ਯਾਦ ਤਾਜ਼ਾ ਹੋ ਗਈ| ਰਲਮਿਲ ਕਿ ਜਿਥੇ ਇਹ ਪਿਕਨਿਕ ਸਭ ਨੂੰ ਵਤਨ ਨਾਲ ਫਿਰ ਤੋਂ ਇਕ ਵਾਰ ਜੋੜਨ ਦਾ ਬਹੁਤ ਵੱਡਾ ਉਪਰਾਲਾ ਸੀ, ਉਥੇ ਇਹ ਛੋਟੀ ਜਿਹੀ ਪ੍ਰਬੰਧਕਾਂ ਦੀ ਕੈਨੇਡਾ ਦੇ ਜੰਮਪਲ ਆਉਣ ਵਾਲੀ ਨਵੀ ਪੀੜ੍ਹੀ ਦੇ ਬੱਚਿਆਂ ਨੂੰ ਆਪਣੇ ਪੰਜਾਬੀ ਵਿਰਸੇ, ਸੱਭਿਆਚਾਰ, ਆਪਣੇ ਰੀਤੀ–ਰਿਵਾਜ਼ ਨਾਲ ਜੋੜਨ ਦਾ ਇਕ ਬਹੁਤ ਵੱਡਾ ਉਪਰਾਲਾ ਸੀ|
ਇਸ ਉਪਰੰਤ ਮਿਊਜ਼ੀਕਲ ਚੇਅਰ ਦੌੜ ਦੇ ਮੁਕਾਬਲੇ ਕਰਵਾਏ ਗਏ, ਜਿਸ ਨੇ ਸਭ ਨੂੰ ਬਹੁਤ ਹਸਾਇਆ ਤੇ ਸਭ ਦਾ ਪੂਰਾ-ਪੂਰਾ ਮਨੋਰੰਜਨ ਕੀਤਾ|
ਆਖਿਰ ਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਗਏ ਤੇ ਪ੍ਰਬੰਧਕਾਂ ਵਲੋਂ ਰੋਟੀ-ਪਾਣੀ ਦਾ ਪੂਰਾ ਇੰਤਜ਼ਾਮ ਕੀਤਾ ਹੋਇਆ ਸੀ, ਜਿਸ ਦਾ ਸਭ ਨੇ ਆਨੰਦ ਮਾਣਿਆ| ਆਖਿਰ ਤੇ ਪ੍ਰਬੰਧਕਾਂ ਵਲੋਂ ਸਭ ਦਾ ਪਿਕਨਿਕ ’ਚ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ ਗਿਆ|

Leave a comment