#CANADA

ਕੈਨੇਡਾ ‘ਚ ਬੇਰੁਜ਼ੁਗਾਰੀ ਨੇ ਪੈਰ ਪਸਾਰੇ, ਪੰਜ ਅਸਾਮੀਆਂ ਲਈ ਲੱਗੀਆਂ ਲੰਬੀਆਂ ਕਤਾਰਾਂ

ਕੈਨੇਡਾ, 4 ਅਗਸਤ (ਪੰਜਾਬ ਮੇਲ)- ਕੈਨੇਡਾ ਵਿਚ ਬੇਰੁਜ਼ਗਾਰੀ ਵਧਦੀ ਜਾ ਰਹੀ ਹੈ। ਬਰੈਂਪਟਨ ਵਿੱਚ ਨੌਕਰੀ ਹਾਸਲ ਕਰਨ ਲਈ ਨੌਜਵਾਨਾਂ ਨੂੰ ਲਾਈਨਾਂ ‘ਚ ਘੰਟਿਆਂ ਬੱਧੀ ਖੜ੍ਹੇ ਰਹਿਣਾ ਪੈ ਰਿਹਾ ਹੈ। ਇਸ ਦੀ ਤਾਜ਼ਾ ਤਸਵੀਰ ਇੱਥੇ ਏਅਰਪੋਰਟ ਰੋਡ ਨੇੜੇ ਵੇਖਣ ਨੂੰ ਮਿਲੀ। ਇੱਥੇ ਪੰਜ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ।ਇਨ੍ਹਾਂ ਅਸਾਮੀਆਂ ਲਈ ਹਜ਼ਾਰਾਂ ਨੌਜਵਾਨ ਨੌਕਰੀ ਲਈ ਲੰਬੀਆਂ ਕਤਾਰਾਂ ‘ਚ ਲੱਗੇ ਰਹੇ।ਜ਼ਿਕਰਯੋਗ ਹੈ ਕਿ ਇਸ ਬਰੈਂਪਟਨ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਰਹਿੰਦੇ ਹਨ। ਪੰਜਾਬ ਵਿੱਚੋਂ ਨੌਜਵਾਨ ਮੋਟੇ ਪੈਸੇ ਖਰਚ ਕਰ ਕੇ ਵਿਦੇਸ਼ਾਂ ਵੱਲ ਜਾਂਦੇ ਹਨ ਪਰ ਉੱਥੇ ਵੀ ਸਭ ਕੁਝ ਅੱਛਾ ਨਹੀਂ ਹੈ।

Leave a comment