#CANADA

ਕੈਨੇਡਾ ‘ਚ ਪੰਜਾਬੀ ਦਾ ਲੱਗਾ 6 ਕਰੋੜ ਦਾ ਜੈਕਪਾਟ

ਬ੍ਰਿਟਿਸ਼ ਕੋਲੰਬੀਆ, 7 ਅਗਸਤ (ਪੰਜਾਬ ਮੇਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਰਹਿਣ ਵਾਲੇ ਪੰਜਾਬੀ ਜਸਵਿੰਦਰ ਸਿੰਘ ਬੱਸੀ ਦੀ 1 ਮਿਲੀਅਨ ਕੈਨੇਡੀਅਨ ਡਾਲਰ ਭਾਵ 6 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਬੀ.ਸੀ. ਲਾਟਰੀ ਕਾਰਪੋਰੇਸ਼ਨ ਨੇ ਦੱਸਿਆ ਕਿ ਜਸਵਿੰਦਰ ਬੱਸੀ ਨੇ 25 ਜੁਲਾਈ ਦੇ ਡਰਾਅ ਤੋਂ 1 ਮਿਲੀਅਨ ਡਾਲਰ ਮੈਕਸਮਿਲੀਅਨ ਇਨਾਮ ਜਿੱਤਿਆ ਹੈ। ਜਸਵਿੰਦਰ ਬੱਸੀ ਨੇ ਉੱਤਰੀ ਡੈਲਟਾ ਵਿਚ 120ਵੀਂ ਸਟਰੀਟ ‘ਤੇ 7-ਇਲੈਵਨ ਤੋਂ ਲੋਟੋ ਮੈਕਟ ਲਾਟਰੀ ਟਿਕਟ ਖ਼ਰੀਦੀ ਸੀ।
ਬੱਸੀ ਮੁਤਾਬਕ ਜਦੋਂ ਉਹ ਬੁੱਧਵਾਰ ਦੀ ਸਵੇਰ ਨੂੰ ਉੱਠਿਆ ਅਤੇ ਉਸ ਨੇ ਆਪਣੇ ਫ਼ੋਨ ਵੱਲ ਦੇਖਿਆ ਅਤੇ ਪਤਾ ਲੱਗਾ ਕਿ ਕਮਲੂਪਸ ਵਿਚ ਕਿਸੇ ਔਰਤ ਨੇ ਉਸੇ ਡਰਾਅ ‘ਚ 35 ਮਿਲੀਅਨ ਡਾਲਰ ਜਿੱਤੇ ਹਨ, ਜਿਸ ਲਈ ਉਸ ਨੇ ਟਿਕਟ ਖ਼ਰੀਦੀ ਸੀ। ਇਸ ਲਈ ਉਸ ਨੇ ਸੋਚਿਆ ਕਿ ਉਹ ਵੀ ਆਪਣੀ ਟਿਕਟ ਚੈੱਕ ਕਰ ਲਵੇ, ਜਿਸ ਤੋਂ ਬਾਅਦ ਉਸ ਨੇ ਇਸਨੂੰ ‘ਲੋਟੋ’ ਐਪ ‘ਤੇ ਚੈੱਕ ਕੀਤਾ ਅਤੇ ਦੇਖਿਆ ਕਿ ਉਸ ਦਾ ਵੀ 1 ਮਿਲੀਅਨ ਡਾਲਰ ਦਾ ਜੈਕਪਾਟ ਲੱਗਾ ਸੀ। ਇਸ ਤੋਂ ਜਸਵਿੰਦਰ ਨੇ ਇਸ ਜੈਕਪਾਟ ਬਾਰੇ ਆਪਣੀ ਪਤਨੀ ਨੂੰ ਦੱਸਿਆ, ਤਾਂ ਉਸ ਨੂੰ ਵਿਸ਼ਵਾਸ ਨਹੀਂ ਹੋਇਆ। ਬੱਸੀ ਨੇ ਕਿਹਾ ਕਿ ਉਹ ਆਪਣੀ ਪਤਨੀ ਨੂੰ ਯੂਰਪ ਦੀਆਂ ਛੁੱਟੀਆਂ ‘ਤੇ ਲੈ ਕੇ ਜਾਣ ਦੀ ਯੋਜਨਾ ਬਣਾ ਰਿਹਾ ਹੈ। ਉਹ ਹਮੇਸ਼ਾ ਯੂਰਪ ਦੇਖਣਾ ਚਾਹੁੰਦੀ ਹੈ ਅਤੇ ਹੁਣ ਅਸੀਂ ਇਸ ਨੂੰ ਹਕੀਕਤ ਬਣਾ ਸਕਦੇ ਹਾਂ।”

Leave a comment