#CANADA

ਕੈਨੇਡਾ ‘ਚ ਪਤਨੀ ਦਾ ਕਤਲ ਕਰਨ ਵਾਲਾ ਪੰਜਾਬੀ ਪਤੀ ਬਲਵੀਰ ਸਿੰਘ ਗ੍ਰਿਫਤਾਰ

ਬ੍ਰਿਟਿਸ਼ ਕੋਲੰਬੀਆ, 17 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਕੈਨੇਡਾ ਦੇ ਸ਼ਹਿਰ ਨਿਊ ਵੈਸਟਮਿੰਸਟਰ ਵਿਖੇ ਇਕ ਪੰਜਾਬੀ ਪਤੀ ਬਲਵੀਰ ਸਿੰਘ ਵੱਲੋਂ ਆਪਣੀ ਪਤਨੀ ਕੁਲਵੰਤ ਕੌਰ ਦਾ ਸ਼ੁੱਕਰਵਾਰ ਸ਼ਾਮ ਨੂੰ ਚਾਕੂ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਨੇ 57 ਸਾਲਾ ਬਲਵੀਰ ਸਿੰਘ ਨੂੰ ਆਪਣੀ ਪਤਨੀ ਦੇ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਲਵੀਰ ਸਿੰਘ ‘ਤੇ ਦੂਜੇ ਦਰਜੇ ਦੇ ਕਤਲ ਦੇ ਮਾਮਲੇ ਦਾ ਦੋਸ਼ ਆਇਦ ਕੀਤਾ ਗਿਆ ਹੈ। ਦੋਵੇਂ ਨਿਊ ਵੈਸਟਮਿੰਸਟਰ ਕੈਨੇਡਾ ਦੇ ਵਸਨੀਕ ਹਨ। ਪੁਲਿਸ ਨੂੰ ਸ਼ਾਮ 5:00 ਵਜੇ ਤੋਂ ਬਾਅਦ ਸਲਟਰ ਸਟ੍ਰੀਟ ਨੇੜੇ ਸੁਜ਼ੂਕੀ ਸਟਰੀਟ ‘ਤੇ ਇੱਕ ਫੋਨ ਕਾਲ ਆਈ, ਜਦੋਂ ਪੁਲਿਸ ਉੱਥੇ ਪੁੱਜੀ, ਤਾਂ ਉਨ੍ਹਾਂ ਨੇ ਇਕ 46 ਸਾਲਾ ਔਰਤ ਨੂੰ ਜਾਨਲੇਵਾ ਸੱਟਾਂ ਨਾਲ ਪੀੜਤ ਪਾਇਆ। ਉਸ ਦੀ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਪਤੀ ਬਲਵੀਰ ਸਿੰਘ ਨੂੰ ਮੌਕੇ ‘ਤੇ ਹੀ ਹਿਰਾਸਤ ‘ਚ ਲੈ ਲਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਪਰਿਵਾਰ ਦੇ ਮੈਂਬਰਾਂ ਵਿਚਕਾਰ ਆਪਸੀ ਘਰੇਲੂ ਲੜਾਈ-ਝਗੜੇ ਦੇ ਮਸਲੇ ਦੀ ਘਟਨਾ ਜਾਪਦੀ ਹੈ।

Leave a comment