ਓਟਵਾ, 29 ਮਈ (ਪੰਜਾਬ ਮੇਲ)- 28 ਸਾਲਾ ਗੈਂਗਸਟਰ ਅਮਰਪ੍ਰੀਤ ਸਮਰਾ ਉਰਫ਼ ‘ਚੱਕੀ’ ਦੀ ਫਰੇਜ਼ਰਵਿਊ ਬੈਂਕੁਏਅ ਹਾਲ ਵੈਨਕੂਵਰ ਵਿਖੇ ਵਿਆਹ ਸਮਾਗਮ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਤੜਕੇ 1.30 ਵਜੇ ਦੀ ਹੈ। ਉਹ ਜਿਵੇਂ ਹੀ ਹਾਲ ਵਿਚੋਂ ਬਾਹਰ ਆਇਆ ਤਾਂ ਬ੍ਰਦਰਜ਼ ਗਰੁੱਪ ਵਲੋਂ ਉਸ ਨੂੰ ਮੌਕੇ ’ਤੇ ਹੀ ਗੋਲੀਆਂ ਮਾਰ ਦਿੱਤੀਆਂ ਗਈਆਂ। ਉਹ ਟਾਪ 11 ਖ਼ਤਰਨਾਕ ਗੈਂਗਸਟਰਾਂ ਦੀ ਸੂਚੀ ਵਿਚ ਸ਼ਾਮਲ ਸੀ। ਸਮਰਾ ਅਤੇ ਉਸ ਦਾ ਵੱਡਾ ਭਰਾ ਰਵਿੰਦਰ, ਜੋ ਗੈਂਗਸਟਰ ਹੈ, ਵਿਆਹ ਵਿੱਚ ਮਹਿਮਾਨ ਸਨ। ਉਹ ਯੂਐੱਨ ਗੈਂਗ ਨਾਲ ਜੁੜੇ ਹੋਏ ਸਨ।