#CANADA

ਕੈਨੇਡਾ ‘ਚ ਕਾਲੇ ਨੂੰ ਕੁੱਟਣ ਵਾਲੇ ਪੰਜਾਬੀ ਪੁਲਿਸ ਅਫ਼ਸਰ ਨੇ ਮੰਗੀ ਮੁਆਫ਼ੀ

ਟੋਰਾਂਟੋ, 16 ਜੂਨ (ਪੰਜਾਬ ਮੇਲ)- ਕੈਨੇਡਾ ‘ਚ ਕਾਲੇ ਵਿਅਕਤੀ ਨੂੰ ਕੁੱਟਣ ਵਾਲੇ ਪੰਜਾਬੀ ਮੂਲ ਦੇ ਪੁਲਿਸ ਅਫ਼ਸਰ ਨੂੰ ਆਖਿਰਕਾਰ ਮੁਆਫ਼ੀ ਮੰਗਣੀ ਹੀ ਪਈ ਹੈ। ਇਹ ਘਟਨਾ ਪੰਜ ਸਾਲ ਪਹਿਲਾਂ ਵਾਪਰੀ ਸੀ। ਵੈਨਕੂਵਰ ਵਿਖੇ 5 ਸਾਲ ਪਹਿਲਾਂ ਪੁਲਿਸ ਅਫ਼ਸਰ ਜੈਰਡ ਸਿੱਧੂ ਨੇ ਇੱਕ ਕਾਲੇ ‘ਤੇ ਹਥਿਆਰ ਨਾਲ ਹਮਲਾ ਕੀਤਾ ਸੀ। ਜਿਸ ਤੋਂ ਬਾਅਦ ਹੁਣ ਪੁਲਿਸ ਅਫ਼ਸਰ ਜੈਰਡ ਸਿੱਧੂ ਨੇ ਅਦਾਲਤ ਵਿੱਚ ਮੁਆਫ਼ੀ ਮੰਗ ਲਈ ਹੈ। ਬੀ.ਸੀ. ਪ੍ਰੋਵਿਨਸ਼ੀਅਲ ਕੋਰਟ ਵਿੱਚ ਸੁਣਵਾਈ ਦੌਰਾਨ ਕਾਂਸਟੇਬਲ ਜੈਰਡ ਸਿੱਧੂ ਨੇ ਕਿਹਾ ਕਿ ਉਸ ਨੂੰ ਮੁਆਫ਼ੀ ਮੰਗਣ ਲਈ ਢੁੱਕਵੇਂ ਸ਼ਬਦ ਨਹੀਂ ਮਿਲ ਰਹੇ ਪਰ ਆਪਣੀ ਹਰਕਤ ‘ਤੇ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹਾਂ। ਇਸ ਮਾਮਲੇ ਵਿੱਚ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਕਾਂਸਟੇਬਲ ਜੈਰਡ ਸਿੱਧੂ ਨੂੰ ਘੱਟੋ ਘੱਟ 2 ਮਹੀਨੇ ਘਰ ਵਿੱਚ ਨਜ਼ਰਬੰਦ ਕਰਨ ਦੀ ਮੰਗ ਕੀਤੀ ਅਤੇ ਇਸ ਤੋਂ ਇਲਾਵਾ ਸਰਕਾਰ ਵਕੀਲ ਨੇ ਕਿਹਾ ਕਿ ਇੱਕ ਸਾਲ ਦੀ ਪ੍ਰੋਬੇਸ਼ਨ ਅਤੇ ਅਪਰਾਧੀਆਂ ਵਾਲੇ ਰਿਕਾਰਡ ਵਿੱਚ ਜੈਰਡ ਸਿੱਧੂ ਸ਼ਾਮਲ ਨਾ ਹੋਣ। ਇਹਨਾਂ ‘ਤੇ ਬਚਾਅ ਕਰਦੇ ਹੋਏ ਜੈਰਡ ਸਿੱਧੂ ਦੇ ਵਕੀਲ ਨੇ ਕਿਹਾ ਕਿ ਮੇਰੇ ਮੁਵੱਕਲ ਯਾਨੀ ਜੈਰਡ ਸਿੱਧੂ ਨੂੰ ਸ਼ਰਤਾਂ ਦੇ ਆਧਾਰ ‘ਤੇ ਬਰੀ ਕੀਤਾ ਜਾਵੇ। 

Leave a comment