#CANADA #PUNJAB

ਕੈਨੇਡਾ ‘ਚ ਅਣਪਛਾਤਿਆਂ ਵਲੋਂ ਕੀਤੇ ਹਮਲੇ ‘ਚ ਪੰਜਾਬੀ ਨੌਜਵਾਨ ਦੀ ਮੌਤ

ਨਵਾਂ ਸ਼ਹਿਰ, 17 ਜੁਲਾਈ (ਪੰਜਾਬ ਮੇਲ)- ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਗਏ ਨਵਾਂਸ਼ਹਿਰ ਦੇ ਪੰਜਾਬੀ ਨੌਜਵਾਨ ਗੁਰਵਿੰਦਰ ਨਾਥ ਦੀ ਅਣਪਛਾਤਿਆਂ ਵੱਲੋਂ ਕੀਤੇ ਹਮਲੇ ‘ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੁਰਵਿੰਦਰ ਨਾਥ ਜੋ ਕਿ 2021 ਵਿਚ ਕੈਨੇਡਾ ਵਿਖੇ ਬਤੌਰ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਗਿਆ ਸੀ, ਪਿਛਲੇ ਦਿਨੀਂ ਕੈਨੇਡਾ ਵਿਚ ਅਣਪਛਾਤਿਆ ਵਲੋਂ ਗੱਡੀ ਖੋਹਣ ਸਮੇਂ ਉਸ ਦੇ ਸਿਰ ‘ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਸੀ। ਗੁਰਵਿੰਦਰ ਨਾਥ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਦੇ ਸਾਥੀਆਂ ਦੀ ਮੰਗ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਗੁਰਵਿੰਦਰ ਨਾਥ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਕਰਨ।

Leave a comment