#CANADA

ਕੈਨੇਡਾ: ਗੈਂਗਸਟਰ ਰਵਿੰਦਰ ਸਮਰਾ ਦਾ ਕਤਲ

ਰਿਚਮੰਡ, 30 ਜੁਲਾਈ (ਪੰਜਾਬ ਮੇਲ)- ਰਿਚਮੰਡ ਵਿਚ ਸੰਯੁਕਤ ਰਾਸ਼ਟਰ ਵੱਲੋਂ ਗੈਂਗਸਟਰ ਐਲਾਨੇ ਰਵਿੰਦਰ ਸਮਰਾ ਦਾ ਕਤਲ ਕਰ ਦਿੱਤਾ ਹੈ। ਇਸ ਤੋਂ ਦੋ ਮਹੀਨੇ ਪਹਿਲਾਂ ਇਸਦੇ ਭਰਾ ਦਾ ਵੀ ਕਤਲ ਕੀਤਾ ਗਿਆ ਸੀ।
36 ਸਾਲਾ ਸਮਰਾ ’ਤੇ ਸ਼ਾਮ 5.45 ਵਜੇ 8000 ਬਲਾਕ ਮਿਨਲਰ ਰੋਡ ’ਤੇ ਅਣਗਿਣਤ ਗੋਲੀਆਂ ਮਾਰੀਆਂ ਗਈਆਂ।
ਇੰਟੀਗ੍ਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਅਧਿਕਾਰੀ ਸੁੱਖੀ ਢੇਸੀ ਨੇ ਦੱਸਿਆ ਕਿ ਸਮਰਾ ਦਾ ਕਤਲ ਬ੍ਰਿਟਿਸ਼ ਕੋਲੰਬੀਆ ਵਿਚ ਗੈਂਗ ਵਾਰ ਦਾ ਨਤੀਜਾ ਹੈ। ਗਵਾਹਾਂ ਨੇ ਦੱਸਿਆ ਕਿ ਉਹਨਾਂ ਨੇ ਚਾਰ ਤੋਂ ਪੰਜ ਧਮਾਕਿਆਂ ਦੀ ਆਵਾਜ਼ ਸੁਣੀ ਤੇ ਫਿਰ ਮਸ਼ੀਨ ਗੰਨ ਨਾਲ ਫਾਇਰਿੰਗ ਦੀ ਆਵਾਜ਼ ਆਈ।
ਇਸ ਤੋਂ ਦੋ ਮਹੀਨੇ ਪਹਿਲਾਂ ਉਸਦੇ ਭਰਾ ਅਮਰਪ੍ਰੀਤ ਚੱਕੀ ਸਮਰਾ ਦਾ ਕਤਲ ਕਰ ਦਿੱਤਾ ਗਿਆ ਸੀ।

Leave a comment