#INDIA

ਕੇਜਰੀਵਾਲ ਵੱਲੋਂ ਨਿੱਜੀ ਵ੍ਹਟਸਐਪ ਚੈਨਲ ਸ਼ੁਰੂ

ਨਵੀਂ ਦਿੱਲੀ, 22 ਸਤੰਬਰ (ਪੰਜਾਬ ਮੇਲ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਆਪਣਾ ਨਿੱਜੀ ਵ੍ਹਟਸ ਐਪ ਚੈਨਲ ਲਾਂਚ ਕੀਤਾ ਹੈ। ਉਨ੍ਹਾਂ ਸ਼ਾਹਰੁਖ ਖਾਨ ਦੀ ਫ਼ਿਲਮ ‘ਜਵਾਨ’ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਇਕੱਠੇ ਹੋਣ ਅਤੇ ਭਾਰਤ ਨੂੰ ਅੱਵਲ ਦੇਸ਼ ਬਣਾਉਣ ਦੀ ਅਪੀਲ ਕੀਤੀ। ‘ਦਿ ਦਿੱਲੀ ਸੀਐੱਮਓ ਵ੍ਹਟਸਐਪ’ ਚੈਨਲ ਇਸ ਹਫ਼ਤੇ ਸ਼ੁਰੂ ਕੀਤਾ ਗਿਆ ਸੀ। ਇਸ ਦੇ ਹੁਣ ਤੱਕ 51,000 ਫਾਲੋਅਰਜ਼ ਹੋ ਚੁੱਕੇ ਹਨ। ਸੋਸ਼ਲ ਮੀਡੀਆ ਸਾਈਟ ‘ਐਕਸ’ ‘ਤੇ ਆਪਣੇ ਨਿੱਜੀ ਵ੍ਹਟਸ ਚੈੱਨਲ ਦਾ ਲਿੰਕ ਸਾਂਝਾ ਕਰਦਿਆਂ ਕੇਜਰੀਵਾਲ ਨੇ ਕਿਹਾ, ”ਮੈਂ ਆਪਣੇ ਵ੍ਹਟਸਐਪ ਚੈਨਲ ਰਾਹੀਂ ਤੁਹਾਡੇ ਨਾਲ ਜੁੜਨ ਲਈ ਉਤਸ਼ਾਹਿਤ ਹਾਂ। ਆਓ ਮਿਲ ਕੇ ਕੰਮ ਕਰੀਏ ਤਾਂ ਕਿ ਭਾਰਤ ਦੁਨੀਆਂ ਦਾ ਅੱਵਲ ਨੰਬਰ ਦੇਸ਼ ਬਣ ਸਕੇ।” ‘ਆਪ’ ਨੇ ਬਿਆਨ ਵਿਚ ਕਿਹਾ ਕਿ ਇਹ ਵ੍ਹਟਸਐਪ ਚੈਨਲ ਲੋਕਾਂ ਦਾ ਕੇਜਰੀਵਾਲ ਨਾਲ ਸਿੱਧਾ ਰਾਬਤਾ ਕਾਇਮ ਰੱਖਣ ਦੇ ਮੌਕੇ ਵਜੋਂ ਸ਼ੁਰੂ ਕੀਤਾ ਗਿਆ ਹੈ।

Leave a comment