ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

844
dav
Share

ਸਰੀ, 14 ਅਕਤੂਬਰ (ਹਰਦਮ ਮਾਨ/ਪੰਜਾਬ ਮੇਲ) – 2021 ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮੀਟਿੰਗ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂ ਸਮਰਪਿਤ ਰਹੀ। ਇਸ ਮੀਟਿੰਗ ਵਿਚ ਅੰਦੋਲਨ ਅਤੇ ਕਵਿਤਾ ਦੇ ਵਿਸ਼ੇ ਤੇ ਵਿਚਾਰ ਪੇਸ਼ ਕਰਨ ਲਈ ਪ੍ਰਸਿੱਧ ਲੇਖਕ, ਨਾਟਕਕਾਰ ਅਜਮੇਰ ਰੋਡੇ ਮੁੱਖ ਬੁਲਾਰੇ ਦੇ ਤੌਰ ਤੇ ਸ਼ਾਮਿਲ ਹੋਏ । ਆਰੰਭ ਵਿੱਚ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਅਜਮੇਰ ਰੋਡੇ ਅਤੇ ਨਵੇਂ ਜੁੜੇ ਮਹਿਮਾਨਾਂ ਦਾ ਸਵਾਗਤ ਕੀਤਾ। ਨਾਵਲਕਾਰ ਅਮਰਜੀਤ ਚਾਹਲ ਨੇ ਅਜਮੇਰ ਰੋਡੇ  ਦੀ ਜੀਵਨੀ ਅਤੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਦਿੱਤੀ। ਉਪਰੰਤ ਮੁੱਖ ਬੁਲਾਰੇ ਅਜਮੇਰ ਰੋਡੇ ਨੇ ਕਿਸਾਨ ਅੰਦੋਲਨ ਬਾਰੇ ਵਿਸਥਾਰ ਸਹਿਤ ਗੱਲਬਾਤ ਕਰਦਿਆਂ ਇਸ ਅੰਦੋਲਨ ਦੌਰਾਨ ਸਾਹਿਤਕਾਰਾਂ ਦੀ ਦੇਣ ਅਤੇ ਕਵਿਤਾ ਬਾਰੇ ਵਡਮੁੱਲੇ ਵਿਚਾਰ ਪੇਸ਼ ਕੀਤੇ।

       ਕਵੀ ਦਰਬਾਰ ਵਿੱਚ ਸਭਨਾਂ ਲੇਖਕਾਂ ਨੇ ਕਿਸਾਨ ਅੰਦੋਲਨ ਤੇ ਰਚਨਾਵਾਂ ਸਾਂਝੀਆਂ ਕੀਤੀਆਂ। ਸੁਰਜੀਤ ਸਿੰਘ ਮਾਧੋਪੁਰੀ ਨੇ ਤਰਨੰਮ ਵਿੱਚ ਗੀਤ ਪੇਸ਼ ਕੀਤਾ, ਰੂਪਿੰਦਰ ਖਹਿਰਾ ਰੂਪੀ ਨੇ ਗ਼ਜ਼ਲ ਪੇਸ਼ ਕੀਤੀ। ਦਰਸ਼ਨ ਸੰਘਾ, ਇੰਦਰਪਾਲ ਸਿੰਘ ਸੰਧੂ, ਹਰਸ਼ਰਨ ਕੌਰ, ਸ਼ਮਾਂ ਵਾਟਸ, ਇੰਦਰਜੀਤ  ਸਿੰਘ ਧਾਮੀ, ਸੁਰਜੀਤ ਕਲਸੀ, ਹਰਚੰਦ ਸਿੰਘ ਗਿੱਲ,  ਕੁਲਦੀਪ ਗਿੱਲ, ਪੰਜਾਬੀ ਲੇਖਕ ਸਭਾ ਸਿਆਟਲ ਦੇ ਬਲਿਹਾਰ ਸਿੰਘ ਲੇਲ੍ਹ, ਬਲਬੀਰ ਸਿੰਘ ਸੰਘਾ, ਨਰਿੰਦਰ ਬਾਹੀਆ, ਅਮਰੀਕ ਪਲਾਹੀ, ਸ਼ਾਹਗੀਰ ਸਿੰਘ ਗਿੱਲ, ਪਲਵਿੰਦਰ ਸਿੰਘ ਰੰਧਾਵਾ ਅਤੇ ਪ੍ਰਿਤਪਾਲ ਗਿੱਲ ਨੇ ਆਪਣੀਆਂ ਕਾਵਿ ਰਚਨਾਵਾਂ ਸਾਂਝੀਆਂ ਕੀਤੀਆਂ। ਮੀਟਿੰਗ ਦਾ ਸੰਚਾਲਨ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਕੀਤਾ।


Share