28.4 C
Sacramento
Wednesday, October 4, 2023
spot_img

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਬਲਬੀਰ ਸਿੰਘ ਸੰਘਾ ਦੀ ਪੁਸਤਕ ‘ਪ੍ਰੇਮ ਕਣੀਆਂ’ ਰਿਲੀਜ਼

ਸਰੀ, 18 ਅਗਸਤ (ਹਰਦਮ ਮਾਨ/ਪੰਜਾਬ ਮੇਲ)- ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਬੀਤੇ ਦਿਨ ਆਪਣੀ ਮਾਸਿਕ ਮੀਟਿੰਗ ਦੌਰਾਨ ਸਭਾ ਦੇ ਮੈਂਬਰ ਬਲਬੀਰ ਸਿੰਘ ਸੰਘਾ ਦੀ ਪੁਸਤਕ “ਪ੍ਰੇਮ ਕਣੀਆਂ” ਰਿਲੀਜ਼ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਬਲਬੀਰ ਸਿੰਘ ਸੰਘਾਅਮਰੀਕ ਪਲਾਹੀ ਅਤੇ ਜਗਦੀਸ਼ ਬਮਰਾਹ ਨੇ ਕੀਤੀ।

ਮੀਟਿੰਗ ਦਾ ਆਗਾਜ਼ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪ੍ਰਸਿੱਧ ਲੋਕ ਗਾਇਕ ਸੁਰਿੰਦਰ ਸ਼ਿੰਦਾ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਇਆ। ਬਲਬੀਰ ਸਿੰਘ ਸੰਘਾ ਦੀ ਪੁਸਤਕ ਪ੍ਰੇਮ ਕਣੀਆਂ ਬਾਰੇ ਪ੍ਰਿਤਪਾਲ ਗਿੱਲਸੁਰਜੀਤ ਕਲਸੀਇੰਦਰ ਪਾਲ ਸਿੰਘ ਸੰਧੂ (ਬਲਬੀਰ ਮਾਧੋਪੁਰੀ ਦਾ ਪਰਚਾ)ਅਮਰੀਕ ਪਲਾਹੀਸਤਵੰਤ ਦੀਪਕ ਜਗਦੀਸ਼ ਬਮਰਾਹ ਵੱਲੋਂ ਪਰਚੇ ਪੜ੍ਹੇ ਗਏ। ਸੁਰਜੀਤ ਸਿੰਘ ਮਾਧੋਪੁਰੀ ਅਤੇ ਪ੍ਰੋ. ਕਸ਼ਮੀਰਾ ਸਿੰਘ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਲੇਖਕ ਬਲਬੀਰ ਸਿੰਘ ਸੰਘਾ ਨੇ ਆਪਣੀ ਪੁਸਤਕ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀ ਬੇਟੀ ਹਰਸੁੱਖ ਪਾਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਉਪਰੰਤ ਸਰੋਤਿਆਂ ਦੀ ਭਰਪੂਰ ਹਾਜ਼ਰੀ ਵਿਚ ਪੁਸਤਕ “ਪ੍ਰੇਮ ਕਣੀਆਂ” ਦਾ ਲੋਕ ਅਰਪਣ ਕੀਤੀ ਗਈ। ਮੀਟਿੰਗ ਵਿਚ ਹਾਜਰ ਸ਼ਖ਼ਸੀਅਤਾਂ ਡਾ. ਗੁਰਮਿੰਦਰ ਸਿੱਧੂਹਰਪਾਲ ਸਿੰਘ ਬਰਾੜਦਰਸ਼ਨ ਸੰਘਾਇੰਦਰਜੀਤ ਸਿੰਘ ਧਾਮੀਸਰਵਨ ਸਿੰਘ ਰੰਧਾਵਾ, ਸਰਬਜੀਤ ਰੰਧਾਵਾਹਰਚੰਦ ਗਿੱਲਕ੍ਰਿਸ਼ਨ ਭਨੋਟ ,ਅਮਰੀਕ ਸਿੰਘ ਲੇਲ੍ਹਹਰਸ਼ਰਨ ਕੌਰ ਡਾ: ਬਲਦੇਵ ਸਿੰਘ ਖਹਿਰਾਕਰਨਲ ਹਰਜੀਤ ਬੱਸੀਬੇਅੰਤ ਸਿੰਘ ਢਿਲੋਂਸਾਦਾ ਸੰਘਾਹਰਬੀਰ ਸੰਘਾਗੁਰਮੀਤ ਸਿੰਘ ਕਾਲਕਟ, ਨਰਿੰਦਰ ਸਿੰਘਦਵਿੰਦਰ ਸਿੰਘ ਸੰਘਾਰੂਪਿੰਦਰ ਕੌਰ ਬਾਜਵਾਨਿਅਜੀਤ ਕੌਰ ਚਾਹਲਰਣਜੀਤ ਸਿੰਘ ਪੰਨੂ, ਜਸਬੀਰਮਹਿੰਦਰ ਸਿੰਘ ਘੇੜਾਮਨਜੀਤ ਕੌਰਸਤਵੰਤ ਸਿੰਘ ਦੀਪਕਹਰਦੀਪ ਸਿੰਘ ਚਾਹਲਰਣਬੀਰ ਸਿੰਘ ਬਾਜਵਾਸੋਹਣ ਸਿੰਘਕੇਸਰ ਸਿੰਘ ਕੂਨਰਸਵਿੰਦਰ ਸਿੰਘ ਖੰਗੂਰਾਜਗਮੀਤ ਸਿੰਘ ਦੰਦੀਵਾਲਨਛੱਤਰ ਸਿੰਘ ਦੰਦੀਵਾਲ, ਸਰਜੀਤ ਸਿੰਘ ਜੌਹਲ, ਐਮ.ਕੇਸਿਕੰਦਰ ਸਿੰਘ ਸੇਖਾਹਰਮਿੰਦਰ ਸਿੰਘਦਲੀਪ ਸਿੰਘ, ਪ੍ਰਭਜੀਤ ਸਿੰਘਸੁਖਦੇਵ ਸਿੰਘ ਦਰਦੀਗੁਰਿੰਦਰ ਜੀਤਰਣਜੀਤ ਸਿੰਘ ਢੱਡਾਗੁਰਮੇਲ ਬਦੇਸ਼ਾ, ਨਰਿੰਦਰ ਬਾਹੀਆ, ਹਰਬੰਸ ਕੌਰ ਬੈਂਸਰਮਿੰਦਰਜੀਤ ਕੌਰ ਸੰਘਾਗੁਣਵੰਤ ਬੱਸੀਪਰਮਿੰਦਰ ਸਵੈਚਜਸਵੀਰ ਸਰ੍ਹਾਂਕਰਨਜੀਤ ਸੰਘਾਦਰਸ਼ਨ ਸਿੰਘ ਸਿੱਧੂਜਸਵੀਰ ਕਾਹਲੋਂਅਮਰਜੀਤ ਕੌਰ, ਅਜੀਤਪਾਲ ਸੰਘਾ, ਮੇਹਰ ਸੰਘਾਜਸਵੰਤ ਕੌਰਮਨਜੀਤ ਮੱਲ੍ਹਾ ਵਿੱਚੋਂ ਕਈ ਕਵੀਆਂ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ।

ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭਨਾਂ ਦਾ ਧੰਨਵਾਦ ਕੀਤਾ। ਮੀਟਿੰਗ ਦਾ ਸੰਚਾਲਨ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਸੁਚੱਜੇ ਢੰਗ ਨਾਲ ਕੀਤਾ।

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles