#INDIA

ਕਾਂਗਰਸੀ ਨੇਤਾ ਰਾਹੁਲ ਗਾਂਧੀ ਲੱਦਾਖ ਦੀ ਯਾਤਰਾ ’ਤੇ

ਐਤਵਾਰ ਨੂੰ ਪੈਂਗੌਂਗ ਝੀਲ ’ਤੇ ਪਿਤਾ ਨੂੰ ਦੇਣਗੇ ਸ਼ਰਧਾਂਜਲੀ
ਲੇਹ, 19 ਅਗਸਤ (ਪੰਜਾਬ ਮੇਲ)- ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ, ਜੋ ਇਸ ਸਮੇਂ ਲੱਦਾਖ ਦੀ ਯਾਤਰਾ ’ਤੇ ਹਨ, ਅੱਜ ਆਪਣੀ ਕੇ.ਟੀ.ਐੱਮ. 390 ਡਿਊਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਲੇਹ ਸ਼ਹਿਰ ਤੋਂ ਖੂਬਸੂਰਤ ਪੈਂਗੌਂਗ ਝੀਲ ਤੱਕ ਪਹੁੰਚੇ। ਰਾਹੁਲ ਵੀਰਵਾਰ ਦੁਪਹਿਰ ਨੂੰ ਲੇਹ ਪਹੁੰਚੇ ਤਾਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਉਹ 25 ਅਗਸਤ ਤੱਕ ਲੱਦਾਖ ’ਚ ਰਹਿਣਗੇ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਲੇਹ ’ਚ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਫੁੱਟਬਾਲ ਮੈਚ ’ਚ ਵੀ ਸ਼ਿਰਕਤ ਕੀਤੀ। ਐਤਵਾਰ ਨੂੰ ਉਹ ਪੈਂਗੌਂਗ ਝੀਲ ’ਤੇ ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਭੇਟ ਕਰਨਗੇ। ਬਾਅਦ ਵਿਚ ਉਹ ਕਾਰਗਿਲ ਦਾ ਵੀ ਦੌਰਾ ਕਰਨਗੇ ਅਤੇ ਉੱਥੇ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ।

Leave a comment