#PUNJAB

ਕਵੀ ਰਾਮ ਪਾਲ ਮੱਲ ਦੀਆਂ ਦੋ ਪੁਸਤਕਾਂ ਲੋਕ ਅਰਪਣ

-ਸਕੇਪ ਸਾਹਿਤਕ ਸੰਸਥਾ ਨੇ ਕਰਵਾਇਆ ਕਵੀ ਦਰਬਾਰ
ਫਗਵਾੜਾ, 15 ਜਨਵਰੀ (ਪੰਜਾਬ ਮੇਲ) ਅਮਰੀਕਾ ਵਸਦੇ ਕਵੀ ਰਾਮ ਪਾਲ ਮੱਲ ਦੀਆਂ ਦੋ ਪੁਸਤਕਾਂ ‘ਵਲਵਲੇ’ ਅਤੇ ‘ਸੱਜਰੀ ਸਵੇਰ’ ਲੋਕ ਅਰਪਣ ਕਰਦਿਆਂ ਪ੍ਰਸਿੱਧ ਪੱਤਰਕਾਰ ਐੱਸ. ਅਸ਼ੋਕ ਭੌਰਾ ਨੇ ਕਿਹਾ ਕਿ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਡੀ ਪੱਧਰ ‘ਤੇ ਕਦਮ ਪੁੱਟਣ ਦੀ ਲੋੜ ਹੈ ਅਤੇ ਲੇਖਕ, ਬੁੱਧੀਜੀਵੀ ਇਸ ‘ਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਕਿਹਾ ਕਿ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਪੰਜਾਬੀ ਦਾਨਸ਼ਵਰ ਵੀ ਇਸ ਮਾਮਲੇ ‘ਚ ਅੱਗੇ ਆ ਰਹੇ ਹਨ ਅਤੇ ਇਹ ਤਸੱਲੀ ਵਾਲੀ ਗੱਲ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲੇਖਕਾਂ ਨੂੰ ਲੋਕਾਂ ਦੇ ਸਮਝ ‘ਚ ਆਉਣ ਵਾਲੀਆਂ ਲਿਖਤਾਂ ਲਿਖਣੀਆਂ ਚਾਹੀਦੀਆਂ ਹਨ।

ਸਕੇਪ ਸਾਹਿਤਕ ਸੰਸਥਾ ਵਲੋਂ ਕਰਵਾਏ ਗਏ ਮਹੀਨਾਵਾਰ ਕਵੀ ਦਰਬਾਰ ਵਿਚ ਸ਼ਾਮਲ ਕਵੀ, ਪ੍ਰਸਿੱਧ ਪੱਤਰਕਾਰ ਐੱਸ. ਅਸ਼ੋਕ ਭੌਰਾ ਨਾਲ।

ਫਗਵਾੜਾ ਵਿਖੇ ਇਹ ਪੁਸਤਕ ਲੋਕ ਅਰਪਣ ਅਤੇ ਮਹੀਨਾਵਾਰ ਕਵੀ ਦਰਬਾਰ ਦਾ ਆਯੋਜਿਨ ਸਕੇਪ ਸਾਹਿਤਕ ਸੰਸਥਾ ਵਲੋਂ ਕਰਵਾਇਆ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪਰਵਿੰਦਰ ਜੀਤ ਸਿੰਘ ਪ੍ਰਧਾਨ, ਐੱਸ. ਅਸ਼ੋਕ ਭੌਰਾ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਚਰਨਜੀਤ ਸਿੰਘ ਪੰਨੂ, ਸੰਤੋਖ ਲਾਲ ਵਿਰਦੀ ਐਡਵੋਕੇਟ, ਸੋਢੀ ਸੱਤੋਵਾਲੀਆ ਸ਼ਾਮਲ ਸਨ। ਇਸ ਸਮੇਂ ਸੋਢੀ ਸੱਤੋਵਾਲੀਆ ਦੀ ਹਾਸਿ ਕਾਵਿ ਪੁਸਤਕ ‘ਹਾਸੇ ਦੇ ਕੈਪਸੂਲ’ ਵੀ ਲੋਕ ਅਰਪਨ ਕੀਤੀ ਗਈ।
ਸਮਾਗਮ ਵਿਚ ਐੱਸ. ਅਸ਼ੋਕ ਭੋਰਾ, ਚਰਨਜੀਤ ਸਿੰਘ ਪੰਨੂੰ, ਜਗੀਰ ਕੌਰ ਪਤਨੀ ਰਾਮਪਾਲ ਮੱਲ, ਸੋਢੀ ਸੱਤੋਵਾਲੀਆ ਦਾ ਸੰਸਥਾ ਦੇ ਪ੍ਰਧਾਨ ਪਰਵਿੰਦਰਜੀਤ ਸਿੰਘ ਵਲੋਂ ਸਨਮਾਨ ਕੀਤਾ ਗਿਆ। ਕਵੀ ਦਰਬਾਰ ਵਿਚ ਗੁਰਨਾਮ ਬਾਵਾ, ਕਰਮਜੀਤ ਸਿੰਘ ਸੰਧੂ, ਸ਼ਾਮ ਸਰਗੂੰਦੀ, ਸੋਹਣ ਸਹਿਜਲ, ਰਵਿੰਦਰ ਸਿੰਘ ਰਾਏ, ਦਲਜੀਤ ਮਹਿਮੀ, ਜਸਵਿੰਦਰ ਫਗਵਾੜਾ, ਹਰਚਰਨ ਭਾਰਤੀ, ਅਸ਼ੋਕ ਧਨੀਪਿੰਡਵੀ, ਕੈਪਟਨ ਦਵਿੰਦਰ ਜੱਸਲ ਆਦਿ ਨੇ ਹਿੱਸਾ ਲਿਆ। ਇਸ ਸਮੇਂ ਬੋਲਦਿਆਂ ਐਡਵੋਕੇਟ ਸੰਤੋਖ ਲਾਲ ਵਿਰਦੀ ਨੇ ਕਿਹਾ ਕਿ ਧਾਰਮਿਕ ਕੱਟੜਵਾਦ ਕਾਰਨ ਸਮਾਜ ਵਿਚ ਤ੍ਰੇੜਾਂ ਵੇਖਣ ਨੂੰ ਮਿਲ ਰਹੀਆਂ ਹਨ ਅਤੇ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਚੰਗਾ ਸਾਹਿਤ ਹੀ ਚੰਗਾ ਸਮਾਜ ਸਿਰਜਨ ‘ਚ ਸਹਾਈ ਹੋ ਸਕਦਾ ਹੈ। ਉੱਘੇ ਸਾਹਿਤਕਾਰ ਚਰਨਜੀਤ ਸਿੰਘ ਪੰਨੂ ਨੇ ਸੰਸਥਾ ਦੇ ਕੀਤੇ ਜਾ ਰਹੇ ਕੰਮਾਂ ‘ਤੇ ਵਧਾਈ ਦਿੰਦੇ ਹੋਏ ਸਾਹਿਤਕਾਰਾਂ ਨੂੰ ਸਮਾਜ ਸਿਰਜਣਾ ਦਾ ਵਿਸ਼ੇਸ਼ ਅੰਗ ਦਸਿਆ। ਰਵਿੰਦਰ ਚੋਟ ਨੇ ਆਏ ਹੋਏ ਸਾਹਿਤਕਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਕਮਲੇਸ਼ ਸੰਧੂ ਨੇ ਨਿਭਾਈ। ਹੋਰਾਂ ਤੋਂ ਇਲਾਵਾ ਮਾਸਟਰ ਮਨਦੀਪ ਸਿੰਘ, ਡਾ. ਨਵਦੀਪ ਬੰਗਾ, ਜੱਸੀ ਸੱਲ, ਸੁਖਵਿੰਦਰ ਸਿੰਘ ਸੱਲ, ਸਰਬਜੀਤ ਸਿੰਘ ਚਾਨਾ ਅਤੇ ਰਾਮ ਪਾਲ ਮੱਲ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਏ।

ਫੋਟੋ ਕੈਪਸ਼ਨ : 1.