#INDIA

ਕਰਨਾਟਕ ‘ਚ ਨਫ਼ਰਤ ਦਾ ਬਾਜ਼ਾਰ ਬੰਦ, ਮੁਹੱਬਤ ਦੀਆਂ ਦੁਕਾਨਾਂ ਖੁੱਲ੍ਹੀਆਂ: ਰਾਹੁਲ

ਨਵੀਂ ਦਿੱਲੀ, 13 ਮਈ (ਪੰਜਾਬ ਮੇਲ)-ਕਰਨਾਟਕ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਜਿੱਤ ‘ਤੇ ਸੂਬੇ ਦੇ ਲੋਕਾਂ ਅਤੇ ਇਸ ਦੇ ਆਗੂਆਂ ਤੇ ਵਰਕਰਾਂ ਨੂੰ ਵਧਾਈ ਦਿੰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਦੱਖਣੀ ਰਾਜ ‘ਚ ਨਫ਼ਰਤ ਦਾ ਬਾਜ਼ਾਰ ਬੰਦ ਹੋ ਗਿਆ ਹੈ ਅਤੇ ‘ਮੁਹੱਬਤ ਦੀਆਂ ਦੁਕਾਨਾਂ’ ਖੁੱਲ੍ਹੀਆਂ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਰਨਾਟਕ ਦੇ ਗਰੀਬ ਲੋਕਾਂ ਦੀ ਤਾਕਤ ਨੇ ਗੰਢਤੁੱਪ ਵਾਲੇ ਪੂੰਜੀਪਤੀਆਂ ਦੀ ਤਾਕਤ ਨੂੰ ਹਰਾ ਦਿੱਤਾ ਹੈ।

Leave a comment