ਪਟਿਆਲਾ, 23 ਸਤੰਬਰ (ਉਜਾਗਰ ਸਿੰਘ/ਪੰਜਾਬ ਮੇਲ ) -ਪੰਜਾਬ ਸਰਕਾਰ ਦੇ ਪੈਨਸ਼ਨਰਾਂ ਨੂੰ ਬਹੁਤ ਸਾਰੀਆਂ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹੜੇ ਪੈਨਸ਼ਨਰਾਂ ਨੇ ਆਪਣੀ ਪੈਨਸ਼ਨ ਕਮਿਊਟ ਕਰਵਾਈ ਸੀ, ਉਨ੍ਹਾਂ ਵਿੱਚੋਂ ਕੁਝ ਦੀਆਂ ਕਿਸ਼ਤਾਂ ਪੂਰੀਆਂ ਹੋਣ ਤੋਂ ਬਾਅਦ ਵੀ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤਰੁਟੀ ਨੂੰ ਦਰੁਸਤ ਕਰਵਾਉਣ ਸੰਬੰਧੀ ਅੱਜ ਜਿਲ੍ਹਾ ਲੋਕ ਸੰਪਰਕ ਦਫ਼ਤਰ ਪਟਿਆਲਾ ਦੇ ਸੇਵਾ ਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ। ਸੁਰਜੀਤ ਸਿੰਘ ਦੁੱਖੀ ਸੇਵਾ ਮੁਕਤ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਨੂੰ ਇਸ ਤਰੁਟੀ ਨੂੰ ਦੂਰ ਕਰਵਾਉਣ ਲਈ ਕੋਆਰਡੀਨੇਟਰ ਬਣਾਇਆ ਗਿਆ। ਮੀਟਿੰਗ ਵਿੱਚ ਅਸ਼ੋਕ ਕੁਮਾਰ ਸ਼ਰਮਾ ਸਹਾਇਕ ਲੋਕ ਸੰਪਰਕ ਅਧਿਕਾਰੀ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ। ਉਨ੍ਹਾਂ ਦੀ ਖ਼ੁਸ਼ਹਾਲ, ਤੰਦਰੁਸਤ ਤੇ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਅਕਤੂਬਰ ਵਿੱਚ ਸੇਵਾ ਮੁਕਤ ਜੈ ਕਿ੍ਰਸ਼ਨ ਕੈਸ਼ਅਪ ਲੋਕ ਸੰਪਰਕ ਅਧਿਕਾਰੀ , ਵੀਨਾ ਕੁਮਾਰੀ ਸਹਾਇਕ ਅਤੇ 87 ਸਾਲਾ ਨਰਾਤਾ ਸਿੰਘ ਸਿੱਧੂ ਡਰਾਮਾ ਇਨਸਪੈਕਟਰ ਦੇ ਜਨਮ ਦਿਨ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਸੁਰਜੀਤ ਸਿੰਘ ਸੈਣੀ ਪ੍ਰਧਾਨ ਵੈਲਫੇਅਰ ਐਸ਼ੋਸੀਏਸ਼ਨ ਨੇ ਕੀਤੀ। ਮੀਟਿੰਗ ਵਿੱਚ ਸਰਵ ਸ਼੍ਰੀ ਉਜਾਗਰ ਸਿੰਘ, ਸੁਰਜੀਤ ਸਿੰਘ ਦੁਖੀ, ਸੁਰਜੀਤ ਸਿੰਘ ਸੈਣੀ, ਜੈ ਕਿ੍ਰਸ਼ਨ ਕੈਸ਼ਅਪ ਸਾਰੇ ਸੇਵਾ ਮੁਕਤ ਜਿਲ੍ਹਾ ਲੋਕ ਸੰਪਰਕ ਅਧਿਕਾਰੀ, ਅਸ਼ੋਕ ਕੁਮਾਰ ਸ਼ਰਮਾ, ਪਰਮਜੀਤ ਕੌਰ ਤੇ ਸ਼ਾਮ ਸੁੰਦਰ ਸਹਾਇਕ ਲੋਕ ਸੰਪਰਕ ਅਧਿਕਾਰੀ, ਵੀਨਾ ਕੁਮਾਰੀ ਸਹਾਇਕ, ਜੀ.ਆਰ.ਕੁਮਰਾ ਸਟੈਨੋਗ੍ਰਾਫਰ, ਨਰਾਤਾ ਸਿੰਘ ਸਿੱਧੂ ਡਰਾਮਾ ਇਨਸਪੈਕਟਰ, ਨਵਲ ਕਿਸ਼ੋਰ ਸਟੇਜ ਮਾਸਟਰ, ਪਰਮਜੀਤ ਸਿੰਘ ਸੇਠੀ ਕਲਾਕਾਰ, ਜੀ.ਪੀ.ਸਿੰਘ ਅਪ੍ਰੇਟਰ, ਵਿਮਲ ਕੁਮਾਰ ਚਕੋਤਰਾ ਤਬਲਾ ਮਾਸਟਰ ਅਤੇ ਸੁਰਜੀਤ ਸਿੰਘ ਸੇਵਾਦਾਰ ਸ਼ਾਮਲ ਹੋਏ।