#CANADA

ਕਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋ ਮਰਹੂਮ ਗੀਤਕਾਰ ਗੁਰਦੇਵ ਸਿੰਘ ਮਾਨ ਦੀ ਯਾਦ ਵਿੱਚ ਸਮਾਗਮ

ਸਰੀ, 25 ਅਗਸਤ (ਹਰਦਮ ਮਾਨ/ਪੰਜਾਬ ਮੇਲ)- ਕਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਬੀਤੇ ਦਿਨ ਮਰਹੂਮ ਗੀਤਕਾਰ ਗੁਰਦੇਵ ਸਿੰਘ ਮਾਨ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸੁਰਜੀਤ ਸਿੰਘ ਮਾਧੋਪੁਰੀ, ਪ੍ਰਿਤਪਾਲ ਗਿੱਲ, ਗਾਇਕ ਰਛਪਾਲ ਸਿੰਘ ਪਾਲ, ਅਤੇ ਹਰਚੰਦ ਸਿੰਘ ਬਾਗੜੀ ਕੀਤੀ।

ਸਮਾਗਮ ਦਾ ਆਗਾਜ਼ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪ੍ਰਸਿੱਧ ਲੋਕ ਗਾਇਕ ਸੁਰਿੰਦਰ ਸ਼ਿੰਦਾ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਇਆ। ਉਪਰੰਤ ਗੁਰਦੇਵ ਸਿੰਘ ਮਾਨ ਬਾਰੇ ਪ੍ਰਿਤਪਾਲ ਗਿੱਲ ਨੇ ਗੀਤਕਾਰ ਸ਼ਮਸ਼ੇਰ ਸਿੰਘ ਸੰਧੂ ਵੱਲੋਂ ਲਿਖਿਆ ਪਰਚਾ ਪੜ੍ਹਿਆ। ਜਤਿੰਦਰ ਨਿੱਝਰ, ਉੱਘੇ ਬਿਜਨਸਮੈਨ ਸੁੱਖੀ ਬਾਠ, ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ , ਪ੍ਰਿੰਸੀਪਲ ਰਣਜੀਤ ਸਿੰਘ ਪੰਨੂ,  ਹਰਚੰਦ ਸਿੰਘ ਬਾਗੜੀ ਵੱਲੋਂ ਵਡਮੁੱਲੇ ਵਿਚਾਰ ਸਾਂਝੇ ਕੀਤੇ ਗਏ । ਇਸ ਮੌਕੇ ਪ੍ਰਸਿੱਧ ਲੇਖਕ ਹਰਚੰਦ ਸਿੰਘ ਬਾਗੜੀ ਨੂੰ  ਗੁਰਦੇਵ ਸਿੰਘ ਮਾਨ ਮੈਮੋਰੀਅਲ ਐਵਾਰਡ’ ਦਿੱਤਾ ਗਿਆ। ਦਰਸ਼ਨ ਸੰਘਾ ਨੇ ਹਰਚੰਦ ਬਾਗੜੀ ਬਾਰੇ ਪਰਚੇ ਪੜ੍ਹਿਆ। ਭਾਰਤ ਤੋਂ ਆਏ ਪੱਤਰਕਾਰ ਜਗਦੀਸ਼ ਬਮਰਾਹ ਅਤੇ ਸੁਰੀਲੇ ਗਾਇਕ ਰਛਪਾਲ ਸਿੰਘ ਪਾਲ ਨੂੰ ਸਭਾ ਵੱਲੋਂ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਕਵੀ ਦਰਬਾਰ ਹੋਇਆ ਜਿਸ ਵਿੱਚ ਸੁਰਜੀਤ ਸਿੰਘ ਮਾਧੋਪੁਰੀ, ਗੀਤਕਾਰ ਜਸਬੀਰ ਗੁਣਾਚੌਰੀਆ, ਜਗਦੀਸ਼ ਬਮਰਾਹ, ਰਛਪਾਲ ਸਿੰਘ ਪਾਲ, ਗੁਰਦੇਵ ਸਿੰਘ ਮਾਨ ਦੇ ਸਪੁੱਤਰ ਰਾਜ ਮਾਨ, ਮਨਜੀਤ ਮੱਲ੍ਹਾ ਅਤੇ ਪਲਵਿੰਦਰ ਸਿੰਘ ਰੰਧਾਵਾ ਨੇ ਗੀਤ ਪੇਸ਼ ਕੀਤੇ। ਗੁਰਦੇਵ ਸਿੰਘ ਮਾਨ ਦੀ ਬੇਟੀ ਰੂਪਿੰਦਰ ਕੌਰ, ਉਸ ਦੇ ਪਤੀ ਵਾਹਿਗੁਰੂ ਥਿੰਦ, ਬੇਟੀ ਹਰਪਾਲ ਕੌਰ ਰੰਧਾਵਾ, ਸਪੁੱਤਰ ਰਾਜਵੀਰ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਮਾਨ ਅਤੇ ਪਰਿਵਾਰਕ ਮੈਂਬਰ ਹੀਰੋ ਰਾਏ, ਸਤਿਨਾਮ ਕੌਰ ਰਾਏ, ਲਾਡੀ ਰਾਏ, ਉਸ ਦੀ ਪਤਨੀ  ਨੇ ਇਸ ਯਾਦਗਾਰੀ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ।

ਹਾਜਰ ਸਰੋਤਿਆਂ ਵਿੱਚ ਹੋਰਨਾਂ ਤੋਂ ਇਲਾਵਾ ਇੰਦਰਪਾਲ ਸਿੰਘ ਸੰਧੂ, ਸਤਵਿੰਦਰ ਸਿੰਘ ਸਿੱਧੂ, ਗੁਰਦੀਪ ਸਿੰਘ ਮੁੰਡੀ, ਅਮਰਜੀਤ ਕੌਰ ਮੁੰਡੀ, ਪਰਮਿੰਦਰ ਸਿੱਧੂ, ਜੈਸੀਕਾ ਗਿੱਲ (ਇੰਡੋ-ਕਨੇਡੀਅਨ ਟਾਈਮਜ਼) ਮੈਂਡੀ ਢੇਸਾ, ਨਾਹਰ ਢੇਸਾ, ਸੋਹਣ ਸਿੰਘ ਢੇਸਾ, ਨਿਰਮਲ ਛੀਨਾ, ਕੇਸਰ ਸਿੰਘ ਕੂਨਰ, ਅਮਰੀਕ ਸਿੰਘ ਲੇਲ੍ਹ, ਅਵਤਾਰ ਸਿੰਘ ਢਿੱਲੋਂ, ਪਰਮਿੰਦਰ ਕੌਰ ਬਾਗੜੀ,  ਬਿੱਕਰ ਸਿੰਘ  ਖ਼ੋਸਾ, ਫ਼ਤਿਹ ਸਿੰਘ, ਗੁਰਮੀਤ ਸਿੰਘ ਕਾਲਕਟ, ਜਸਬੀਰ ਸਿੰਘ ਭੋਗਲ ,ਹਰਪ੍ਰੀਤ ਸਿੰਘ ਭੋਗਲ ਸ਼ਾਮਿਲ ਸਨ। ਅੰਤ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਨੇ ਸਭ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਸਕੱਤਰ ਪ੍ਰਿਤਪਾਲ ਗਿੱਲ ਵੱਲੋਂ ਬਾਖ਼ੂਬੀ ਕੀਤਾ ਗਿਆ।

Leave a comment