#AMERICA

ਓਹੀਓ ਵਿੱਚ ਸੜਕ ਹਾਦਸੇ ‘ਚ ਭਾਰਤੀ ਮੂਲ ਦੇ 30 ਸਾਲਾ ਵਿਅਕਤੀ ਦੀ ਮੌਤ

ਵਾਸ਼ਿੰਗਟਨ, 2 ਜੂਨ (ਪੰਜਾਬ ਮੇਲ)- ਅਮਰੀਕਾ ਦੇ ਓਹੀਓ ਵਿੱਚ ਸੜਕ ਹਾਦਸੇ ਵਿੱਚ ਭਾਰਤੀ ਮੂਲ ਦੇ 30 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮਿਲਨ ਹਿਤੇਸ਼ਭਾਈ ਪਟੇਲ ਸਵੇਰੇ 4.30 ਵਜੇ ਉਦੋਂ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਉਸ ਦੀ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸੜਕ ਦੇ ਸੱਜੇ ਪਾਸੇ ਖਾਈ ਵਿੱਚ ਡਿੱਗ ਗਈ। ਪੁਲੀਸ ਨੇ ਦੱਸਿਆ ਕਿ ਘਟਨਾ ਦੇ ਸਮੇਂ ਪਟੇਲ ਕਾਰ ‘ਚ ਇਕੱਲਾ ਸੀ ਤੇ ਉਸ ਨੇ ਸੀਟ ਬੈਲਟ ਨਹੀਂ ਲਗਾਈ ਸੀ। ਉਹ ਕਾਰ ਦੇ ਅੰਦਰ ਹੀ ਫਸ ਗਿਆ। ਉਸ ਨੂੰ ਮਸ਼ੀਨਾਂ ਦੀ ਮਦਦ ਨਾਲ ਕਾਰ ‘ਚੋਂ ਬਾਹਰ ਕੱਢਿਆ ਗਿਆ ਪਰ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ।

Leave a comment