28.4 C
Sacramento
Wednesday, October 4, 2023
spot_img

ਓਹਾਇਓ ‘ਚ ਪਸ਼ੂਆਂ ਦੇ ਰਾਹਤ ਕੇਂਦਰ ‘ਤੇ ਛਾਪਾ; 30 ਕੁੱਤੇ ਮਰੇ ਹੋਏ ਮਿਲੇ

* ਮਾਲਕ ਵਿਰੁੱਧ ਪਸ਼ੂਆਂ ਪ੍ਰਤੀ ਜ਼ਾਲਮਾਨਾ ਵਿਵਹਾਰ ਕਰਨ ਦੇ ਦੋਸ਼ ਆਇਦ
ਸੈਕਰਾਮੈਂਟੋ, 31 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਓਹਾਇਓ ਰਾਜ ਵਿਚ ਪਸ਼ੂਆਂ ਦੇ ਇਕ ਰਾਹਤ ਕੇਂਦਰ ਵਿਚ ਪੁਲਿਸ ਅਫਸਰਾਂ ਵੱਲੋਂ ਕੀਤੀ ਕਾਰਵਾਈ ਦੌਰਾਨ ਅੰਦਾਜਨ 30 ਕੁੱਤੇ ਤੇ ਕਤੂਰੇ ਮ੍ਰਿਤਕ ਹਾਲਤ ਵਿਚ ਮਿਲਣ ਦੀ ਖਬਰ ਹੈ। ‘ਓਹਾਇਓ ਐਨੀਮਲ ਰੈਸਕਿਊ’ ਕੇਂਦਰ ‘ਤੇ ਬਟਲਰ ਕਾਊਂਟੀ, ਓਹਾਇਓ ਦੇ ਪੁਲਿਸ ਅਫਸਰਾਂ ਵੱਲੋਂ ਮਾਰੇ ਛਾਪੇ ਦੌਰਾਨ ਹਾਲਾਤ ਜੋ ਵੇਖਣ ਨੂੰ ਮਿਲੇ ਉਹ ਕਲਪਨਾ ਤੋਂ ਬਾਹਰ ਹਨ। ਪੁਲਿਸ ਅਫਸਰਾਂ ਤੇ ਜਾਂਚਕਾਰਾਂ ਦਾ ਕਹਿਣਾ ਹੈ ਕਿ ਕੇਂਦਰ ਵਿਚਲੇ ਹਾਲਾਤ ਬਹੁਤ ਹੀ ਖਤਰਨਾਕ ਹਨ। ਡਿਪਟੀ ਡੌਗ ਵਾਰਡਨ ਅਨੁਸਾਰ ਅੰਦਰਲੇ ਹਾਲਾਤ ਰਹਿਣ ਦੇ ਯੋਗ ਨਹੀਂ ਹਨ। ਬਦਬੂ ਤੇ ਗੰਦਗੀ ਕਾਰਨ ਉਥੇ ਸਾਹ ਲੈਣਾ ਵੀ ਔਖਾ ਹੈ। ਬਟਲਰ ਕਾਊਂਟੀ ਸ਼ੈਰਿਫ ਦਫਤਰ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਡਿਪਟੀ ਡੌਗ ਵਾਰਡਨ ਨੂੰ ਸਾਹ ਲੈਣ ਲਈ ਕਈ ਵਾਰ ਅੰਦਰੋਂ ਬਾਹਰ ਆਉਣਾ ਪਿਆ। ਐਨੀਮਲ ਰੈਸਕਿਊ ਕੇਂਦਰ ਦਾ ਮਾਲਕ ਆਪਣਾ ਕਾਰੋਬਾਰ ”ਹੈਲਪਿੰਗ ਹੈਂਡਜ ਫਾਰ ਫੱਰੀ ਪਾਅਜ” ਦੇ ਨਾਂ ਹੇਠ ਚਲਾ ਰਿਹਾ ਹੈ, ਜਿਸ ਦੀ ਪੁਲਿਸ ਨੇ ਪਛਾਣ ਰੌਂਡਾ ਮਰਫੀ ਵਜੋਂ ਕੀਤੀ ਹੈ। ਉਸ ਵਿਰੁੱਧ ਲਾਪ੍ਰਵਾਹੀ ਤੇ ਪਸ਼ੂਆਂ ਪ੍ਰਤੀ ਜ਼ਾਲਮਾਨਾ ਵਿਵਹਾਰ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਬਟਲਰ ਕਾਊਂਟੀ ਸ਼ੈਰਿਫ ਦਫਤਰ ਅਨੁਸਾਰ ਕੇਂਦਰ ‘ਚ 90 ਤੋਂ ਵਧ ਕੁੱਤੇ ਤੇ ਕਤੂਰੇ ਸਨ, ਜਿਨ੍ਹਾਂ ਨੂੰ ਉਥੋਂ ਹਟਾਇਆ ਗਿਆ। ਸ਼ੈਰਿਫ ਦਫਤਰ ਅਨੁਸਾਰ ਕੁੱਤਿਆਂ ਤੇ ਕਤੂਰਿਆਂ ਨੂੰ ਮੈਡੀਸਨ ਟਾਊਨਸ਼ਿੱਪ ਵਿਚ ਵੱਖ-ਵੱਖ ਦੋ ਥਾਵਾਂ ‘ਤੇ ਰਖਿਆ ਗਿਆ ਸੀ। ਇਕ ਇਮਾਰਤ ਵਿਚ ਪਿੰਜਰਿਆਂ ਵਿਚ ਬੰਦ 25 ਤੋਂ ਵਧ ਕੁੱਤੇ ਮਿਲੇ, ਜਿਥੇ ਤਾਪਮਾਨ 89 ਡਿਗਰੀ ਫਾਰਨਹੀਟ ਸੀ। ਪਿੰਜਰਿਆਂ ਵਿਚ ਗੰਦਗੀ ਦੀ ਭਰਮਾਰ ਸੀ। ਪਿੰਜਰਿਆਂ ਵਿਚ ਨਾ ਪਾਣੀ ਤੇ ਨਾ ਹੀ ਕੁੱਤਿਆਂ ਲਈ ਕੁਝ ਖਾਣ ਲਈ ਸੀ। ਸ਼ੈਰਿਫ ਦਫਤਰ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਇਕ ਪਿੰਜਰੇ ਵਿਚ ਇਕ ਮਾਂ ਤੇ 8 ਨਵਜਾਤ ਕਤੂਰੇ ਮਿਲੇ ਹਨ। ਪ੍ਰੈੱਸ ਬਿਆਨ ਅਨੁਸਾਰ ਦੋ ਥਾਵਾਂ ਤੋਂ ਮਰੇ ਹੋਏ ਕੁੱਤੇ ਫਰਿਜ਼ਾਂ ਤੇ ਫਰੀਜ਼ਰਾਂ ਵਿਚੋਂ ਮਿਲੇ ਹਨ, ਜਿਨ੍ਹਾਂ ਵਿਚੋਂ ਕਈ ਫਰਿੱਜ਼ਾਂ ਤੇ ਫਰੀਜ਼ਰ ਖਰਾਬ ਸਨ।

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles