#PUNJAB

ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ; ਸਬ-ਜੂਨੀਅਰ ਵਰਗ ਵਿਚ ਤੇਹਿੰਗ ਅਕੈਡਮੀ, ਜਰਖੜ ਅਕੈਡਮੀ, ਨਨਕਾਣਾ ਸਾਹਿਬ ਰਾਮਪੁਰ ਛੰਨਾਂ, ਚਚਰਾੜੀ ਸੈਂਟਰ ਸੈਮੀ ਫਾਈਨਲ ਵਿੱਚ ਪੁੱਜੇ

ਉਲੰਪੀਅਨ ਹਰਪ੍ਰੀਤ ਸਿੰਘ ਅਤੇ ਚੇਅਰਮੈਨ ਜੱਸੀ ਸੋਹੀਆ ਨੇ ਬੱਚਿਆਂ ਨੂੰ ਦਿੱਤਾ ਅਸ਼ੀਰਵਾਦ
ਲੁਧਿਆਣਾ 27 ਮਈ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਸਪੋਰਟਸ ਟਰੱਸਟ  ਜਰਖੜ ਵੱਲੋਂ ਕਰਵਾਏ ਜਾ ਰਹੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ 8ਵੇਂ ਦਿਨ ਸਬ-ਜੂਨੀਅਰ ਵਰਗ ਦੇ ਬੱਚਿਆਂ ਦੇ ਖੇਡੇ ਗਏ ਕੁਆਂਟਲ ਫਾਇਨਲ ਮੁਕਾਬਲਿਆਂ ਵਿੱਚ ਏਕਨੂਰ ਅਕੈਡਮੀ ਤਹਿੰਗ ,ਜਰਖੜ ਅਕੈਡਮੀ, ਨਨਕਾਣਾ ਸਾਹਿਬ ਪਬਲਿਕ ਰਾਮਪੁਰ ਛੰਨਾਂ,ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਸੇਮੀ ਫ਼ਾਈਨਲ ਵਿਚ ਆਪਣੀ ਜਗਾ ਪੱਕੀ ਕੀਤੀ।
ਫਲੱਡ ਲਾਈਟਾਂ ਦੀ ਰੌਸ਼ਨੀ ਵਿੱਚ ਚੱਲ ਰਹੇ-ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਸਬ ਜੂਨੀਅਰ ਵਰਗ ਦੇ ਕੁਆਰਟਰ ਫਾਈਨਲ ਮੈਚਾਂ ਦੇ ਪਹਿਲੇ ਮੁਕਾਬਲੇ ਵਿੱਚ ਏਕ ਨੂਰ ਅਕੈਡਮੀ ਤੇਹਿੰਗ ਨੇ ਘਵੱਦੀ ਸਕੂਲ ਨੂੰ 3-0 ਨਾਲ ਹਰਾਇਆ। ਏਕ ਨੂਰ ਅਕੈਡਮੀ ਦਾ ਮੋਹਿਤ ਕੁਮਾਰ ਨੇ ਮੈਨ ਆਫ਼ ਦਿ ਮੈਚ ਦਾ ਖਿਤਾਬ ਜਿੱਤਿਆ।
ਦੂਜੇ ਮੈਚ ਵਿੱਚ ਜਰਖੜ ਅਕੈਡਮੀ ਨੇ ਕਿਲ੍ਹਾ ਰਾਇਪੁਰ ਸਕੂਲ ਨੂੰ 4-2 ਗੋਲਾਂ ਨਾਲ ਮਾਤ ਦਿੱਤੀ। ਜਰਖੜ ਅਕੈਡਮੀ ਦਾ ਆਂਕੁਸ ਨੀਲ ਕੰਠ ਸਰਵੋਤਮ ਖਿਡਾਰੀ ਬਣਿਆ।
ਤੀਜੇ ਮੈਚ ਵਿੱਚ ਗੁਰੂ ਤੇਗ਼ ਬਹਾਦਰ ਅਕੈਡਮੀ    ਚਚਰਾੜੀ  ਨੇ ਸੰਤ ਕ੍ਰਿਪਾਲ ਦਾਸ ਅਕੈਡਮੀ ਹੇਰਾਂ ਨੂੰ 4-2 ਗੋਲਾਂ ਨਾਲ ਹਰਾਇਆ। ਚਚਰਾੜੀ ਅਕੈਡਮੀ ਦਾ ਏਕਮਜੋਤ ਸਿੰਘ ਮੈਨ ਆਫ ਦੀ ਮੈਚ ਬਣਿਆ।
ਚੋਥਾ ਮੈਚ ਜੌ ਨਨਕਾਣਾ ਸਾਹਿਬ  ਅਕੈਡਮੀ ਰਾਮਪੁਰ ਛੰਨਾਂ ਅਤੇ ਹਾਕੀ ਸੈਂਟਰ ਰਾਮਪੁਰ ਦੋਰਾਹਾ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਨਨਕਾਣਾ ਸਾਹਿਬ ਵੱਡੇ ਸੰਘਰਸ਼ ਬਾਅਦ 2-1 ਨਾਲ ਜੇਤੂ ਰਹੀ । ਰਾਜਵੀਰ ਸਿੰਘ ਮੈਨ ਆਫ ਦੀ ਮੈਚ ਬਣਿਆ।
                ਅੱਜ ਦੇ ਮੈਚਾਂ ਦੌਰਾਨ ਹਾਕੀ ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਐਸ ਪੀ  ਪੰਜਾਬ ਪੁਲਿਸ, ਜੱਸੀ ਸੋਹੀਆ ਚੈਅਰਮੈਨ ਯੋਜਨਾ ਬੋਰਡ ਪਟਿਆਲਾ, ਪ੍ਰਿੰਸੀਪਲ ਹਰਦੇਵ ਸਿੰਘ ਜਰਖੜ ਸਕੂਲ਼, ਬਾਬਾ ਬਲਵਿੰਦਰ ਸਿੰਘ ਆਲਮਗੀਰ  ਨੇ ਮੁੱਖ ਮਹਿਮਾਨ ਵਜੋਂ ਜਿੱਥੇ ਵੱਖ-ਵੱਖ ਟੀਮਾਂ ਦੇ ਨਾਲ ਜਾਣ-ਪਹਿਚਾਣ ਕੀਤੀ ਉਲੰਪੀਅਨ ਹਰਪ੍ਰੀਤ ਸਿੰਘ ਦੇ ਬੱਚਿਆਂ ਨਾਲ ਆਪਣੀ ਜ਼ਿੰਦਗੀ ਦੇ ਖੇਡ ਤਜ਼ਰਬਿਆਂ ਨੂੰ ਸਾਂਝਾ ਕਰਦੇ ਆ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਅਤੇ ਚੇਅਰਮੈਨ ਜੱਸੀ ਸੋਹੀਆ ਨੇ ਵੀ ਆਪ ਸਰਕਾਰ ਦੀਆਂ ਅਗਾਂਹ ਵਧੂ ਖੇਡ ਨੀਤੀਆਂ ਬਾਰੇ ਚਾਨਣਾ ਪਾਇਆ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਸਰਪੰਚ ਬਲਜਿੰਦਰ ਸਿੰਘ ਜਰਖੜ ,ਪਰਮਜੀਤ ਸਿੰਘ ਨੀਟੂ, ਸੰਦੀਪ ਸਿੰਘ ਪੰਧੇਰ , ਸ਼ਿੰਗਾਰਾ ਸਿੰਘ ਜਰਖੜ, ਜਤਿੰਦਰ ਸਿੰਘ ਜਰਖੜ ਤਜਿੰਦਰ ਸਿੰਘ ਜਰਖੜ, ਰਜਿੰਦਰ ਸਿੰਘ ਰਾਜੂ ਜਰਖੜ, ਬਾਬਾ ਬਲਵਿੰਦਰ ਸਿੰਘ ਆਲਮਗੀਰ, ਭਾਈ ਸੁਖਵਿੰਦਰ ਸਿੰਘ ਲੁਧਿਆਣਾ, ਡਾਕਟਰ ਸੁੱਖਨੇਨ ਸਿੰਘ, ਬੂਟਾ ਸਿੰਘ ਸਿੱਧੂ ਦੋਰਾਹਾ, ਹਰਮੇਲ ਸਿੰਘ ਮੰਡੋਰ, ਕੁਲਦੀਪ ਸਿੰਘ ਘਵੱਦੀ, ਸਾਹਿਬ ਜੀਤ ਸਿੰਘ ਜਰਖੜ, ਗੁਰਵਿੰਦਰ ਸਿੰਘ ਗਰੇਵਾਲ,  ਲੈਕਚਰਾਰ ਸੁਖਵਿੰਦਰ ਸਿੰਘ ,ਮੈਡਮ ਪਰਮਜੀਤ ਕੌਰ ਅਤੇ ਸਕੂਲ ਦਾ ਸਮੂਹ ਸਟਾਫ਼ ਤੇ ਹੋਰ ਇਲਾਕੇ ਦੇ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਫਾਈਨਲ ਮੁਕਾਬਲੇ ਦੇਰ ਰਾਤ 28 ਮਈ ਨੂੰ ਖੇਡੇ ਜਾਣਗੇ ।
ਜਗਰੂਪ ਸਿੰਘ ਜਰਖੜ
 ਫੋਨ ਨੰਬਰ 9814300722

Leave a comment