#Featured

‘ਓਯੋ’ ਸੰਸਥਾਪਕ ਰਿਤੇਸ਼ ਅਗਰਵਾਲ ਦੇ ਪਿਤਾ ਦੀ ਇਮਾਰਤ ਤੋਂ ਡਿੱਗਣ ਕਾਰਨ ਮੌਤ

ਗੁਰੂਗ੍ਰਾਮ, 10 ਮਾਰਚ (ਪੰਜਾਬ ਮੇਲ)- ਹੋਟਲ ਬੁਕਿੰਗ ਐਪ ‘ਓਯੋ’ ਦੇ ਸੰਸਥਾਪਕ ਰਿਤੇਸ਼ ਅਗਰਵਾਲ ਦੇ ਪਿਤਾ ਰਮੇਸ਼ ਅਗਰਵਾਲ ਦੀ ਅੱਜ ਗੁਰੂਗ੍ਰਾਮ ਵਿੱਚ ਇੱਕ ਬਹੁਮੰਜ਼ਿਲਾ ਇਮਾਰਤ ਤੋਂ ਡਿੱਗਣ ਕਾਰਨ ਮੌਤ ਹੋ ਗਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਰਿਤੇਸ਼ ਅਗਰਵਾਲ ਨੇ ਇੱਕ ਬਿਆਨ ਵਿੱਚ ਕਿਹਾ, ”ਭਰੇ ਮਨ ਨਾਲ ਮੇਰਾ ਪਰਿਵਾਰ ਅਤੇ ਮੈਂ ਇਹ ਦੱਸ ਰਿਹਾ ਹਾਂ ਕਿ ਮੇਰੇ ਮਾਰਗਦਰਸ਼ਕ, ਤਾਕਤ, ਮੇਰੇ ਪਿਤਾ ਰਮੇਸ਼ ਅਗਰਵਾਲ ਦਾ 10 ਮਾਰਚ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ ਜ਼ਿੰਦਾਦਿਲੀ ਨਾਲ ਪੂਰੀ ਜ਼ਿੰਦਗੀ ਗੁਜ਼ਾਰੀ ਅਤੇ ਮੈਨੂੰ ਤੇ ਕਈ ਹੋਰਨਾਂ ਨੂੰ ਹਰ ਦਿਨ ਪ੍ਰੇਰਿਤ ਕੀਤਾ।” ਗੁਰੂਗ੍ਰਾਮ ਦੇ ਡੀਸੀਪੀ (ਪੂਰਬੀ) ਵੀਰੇਂਦਰ ਵਿੱਜ ਨੇ ਕਿਹਾ ਕਿ ਦੁਪਹਿਰ ਲਗਪਗ 1 ਵਜੇ ਸੂਚਨਾ ਮਿਲੀ ਕਿ ਗੁਰੂਗ੍ਰਾਮ ਦੇ ਸੈਕਟਰ 54 ਵਿੱਚ ਡੀਐੱਲਐੱਫ ਦਿ ਕਰੈਸਟ ਸੁਸਾਇਟੀ ਸਥਿਤ ਇਕ ਅਪਾਰਟਮੈਂਟ ਦੀ 20ਵੀਂ ਮੰਜ਼ਿਲ ਤੋਂ ਇੱਕ ਵਿਅਕਤੀ ਡਿੱਗ ਪਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਵਾਰਸਾਂ ਦੇ ਬਿਆਨ ਲੈ ਲਏ ਹਨ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ।

Leave a comment