23.3 C
Sacramento
Sunday, May 28, 2023
spot_img

ਓਨਟਾਰੀਓ ‘ਚ ਕਰੋੜਾਂ ਰੁਪਏ ਦੇ ਘਪਲੇ ਦੇ ਦੋਸ਼ ਹੇਠ ਭਾਰਤੀ ਮੂਲ ਦੇ ਅਧਿਕਾਰੀ ਨੂੰ 10 ਸਾਲ ਕੈਦ ਦੀ ਸਜ਼ਾ

ਵੈਨਕੂਵਰ, 7 ਅਪ੍ਰੈਲ (ਪੰਜਾਬ ਮੇਲ)- ਕੈਨੇਡਾ ਦੇ ਓਨਟਾਰੀਓ ਸੂਬੇ ਦੇ ਸਿੱਖਿਆ ਵਿਭਾਗ ਦੇ ਭਾਰਤੀ ਮੂਲ ਦੇ ਸਾਬਕਾ ਅਧਿਕਾਰੀ ਸੰਜੈ ਮਦਾਨ ਨੂੰ 287 ਕਰੋੜ ਰੁਪਏ ਦੇ ਘਪਲੇ ਦੇ ਦੋਸ਼ ਹੇਠ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਦੱਸਣਯੋਗ ਹੈ ਕਿ ਸੰਜੈ ਮਦਾਨ ਨੇ 2020 ਵਿਚ ਕੋਵਿਡ-19 ਮਦਦ ਤਹਿਤ ਰਕਮ 43,000 ਲੋਕਾਂ ਨੂੰ ਦਿੱਤੀ ਹੋਈ ਦਿਖਾ ਕੇ ਇਕ ਕਰੋੜ 10 ਲੱਖ ਡਾਲਰ ਯਾਨੀ 67 ਕਰੋੜ ਰੁਪਏ ਦੀ ਅਦਾਇਗੀ ਆਪਣੇ ਦੋ ਪੁੱਤਰਾਂ ਤੇ ਪਤਨੀ ਦੇ ਨਾਵਾਂ ‘ਤੇ ਖੋਲ੍ਹੇ 2,841 ਬੈਂਕ ਖਾਤਿਆਂ ਵਿਚ ਜਮ੍ਹਾਂ ਕਰਵਾ ਲਈ। ਉਸੇ ਸਾਲ ਸਤੰਬਰ ਮਹੀਨੇ ਘਪਲੇ ਦਾ ਪਤਾ ਲੱਗਿਆ ਤਾਂ ਉਸ ਦੀਆਂ ਸੇਵਾਵਾਂ ਖਤਮ ਕਰਕੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਸਾਲਾਨਾ 17 ਲੱਖ ਡਾਲਰ ਕਮਾਉਣ ਵਾਲੇ ਸੰਜੈ ਮਦਾਨ ਨੇ ਕਰੋੜਾਂ ਦੀ ਜਾਇਦਾਦ ਬਣਾਈ ਹੈ। ਜਾਂਚ ਟੀਮ ਨੇ ਵਿਭਾਗ ਵਿਚ 10 ਸਾਲਾਂ ਦੌਰਾਨ ਸਕੂਲਾਂ ਲਈ ਖਰੀਦੇ ਕੰਪਿਊਟਰਾਂ ਅਤੇ ਫਰਜ਼ੀ ਸਲਾਹਕਾਰ ਕੰਪਨੀਆਂ ਦੇ ਨਾਂ ‘ਤੇ 3.5 ਕਰੋੜ ਡਾਲਰ ਯਾਨੀ 215 ਕਰੋੜ ਰੁਪਏ ਦੀ ਹੇਰਾਫੇਰੀ ਦੇ ਸਬੂਤ ਲੱਭੇ। ਮਦਾਨ ਨੇ ਉਹ ਧੋਖਾਧੜੀ ਮੰਨ ਲਈ ਅਤੇ ਰਕਮ ਜਮ੍ਹਾਂ ਕਰਵਾ ਦਿੱਤੀ। ਪਰ ਕੁਝ ਹੋਰ ਜਾਂਚਾਂ ਹੋਣ ਮਗਰੋਂ ਉਸ ਵਲੋਂ ਕੀਤੇ ਘਪਲੇ ਦੀ ਰਕਮ ਪੌਣੇ ਪੰਜ ਕਰੋੜ ਡਾਲਰ (287 ਕਰੋੜ ਰੁਪਏ) ਤੱਕ ਜਾ ਪਹੁੰਚੀ।
ਪੁਲਿਸ ਨੇ ਉਸ ਵਿਰੁੱਧ ਧੋਖਾਧੜੀ ਤੇ ਭਰੋਸੇ ਦਾ ਨਾਜਾਇਜ਼ ਫਾਇਦਾ ਉਠਾਉਣ ਸਣੇ 6 ਦੋਸ਼ ਆਇਦ ਕਰਦਿਆਂ ਉਸ ਦੇ ਦੋ ਪੁੱਤਰਾਂ ਤੇ ਪਤਨੀ ਸ਼ਾਲਿਨੀ ਮਦਾਨ ਨੂੰ ਸਹਿ-ਮੁਲਜ਼ਮ ਵਲੋਂ ਸ਼ਾਮਲ ਕਰ ਲਿਆ। ਇਸ ਦੌਰਾਨ ਸੰਜੈ ਮਦਾਨ ਨੇ ਜੱਜ ਮੂਹਰੇ ਇਕਬਾਲ ਕੀਤਾ ਕਿ ਉਸ ਨੇ ਪਰਿਵਾਰਕ ਮੈਂਬਰਾਂ ਤੋਂ ਸੱਚਾਈ ਲੁਕੋ ਕੇ ਉਨ੍ਹਾਂ ਦੇ ਨਾਵਾਂ ‘ਤੇ ਬੈਂਕ ਖਾਤੇ ਖੋਲ੍ਹੇ ਸਨ। ਬਚਾਅ ਪੱਖ ਦੇ ਵਕੀਲ ਨੇ ਇਸੇ ਗੱਲ ਨੂੰ ਆਧਾਰ ਬਣਾ ਕੇ ਜੱਜ ਨੂੰ ਸੰਜੈ ਦੇ ਬੇਟਿਆਂ ਅਤੇ ਪਤਨੀ ਦਾ ਲਿਹਾਜ਼ ਕਰਨ ਦੀ ਬੇਨਤੀ ਕੀਤੀ ਜਿਸ ਨੂੰ ਮੰਨ ਕੇ ਤਿੰਨਾਂ ਨੂੰ ਦੋਸ਼ ਮੁਕਤ ਕਰਦਿਆਂ ਰਿਹਾਅ ਕਰ ਦਿੱਤਾ ਗਿਆ।
ਓਨਂਟਾਰੀਓ ਸੂਬਾ ਪੁਲਿਸ ਦੇ ਜਾਂਚਕਰਤਾ ਰੈਫ ਕੋਵਾਨ ਨੇ ਕਿਹਾ ਕਿ ਦੋਸ਼ੀ ਵੱਲੋਂ ਧੋਖਾਧੜੀ ਵਾਲੀ ਸਾਰੀ ਰਕਮ ਅਗਲੇ 15 ਸਾਲਾਂ ਵਿਚ ਸਰਕਾਰੀ ਖਜ਼ਾਨੇ ‘ਚ ਜਮ੍ਹਾਂ ਕਰਵਾਉਣ ਦਾ ਭਰੋਸਾ ਦੇਣ ‘ਤੇ ਉਸ ਨੂੰ 10 ਸਾਲ ਦੀ ਕੈਦ ਸੁਣਾਈ ਗਈ ਹੈ। ਰਿਹਾਈ ਤੋਂ ਬਾਅਦ ਜੇਕਰ ਉਹ ਪੰਜ ਸਾਲਾਂ ਵਿਚ ਸਾਰੀ ਰਕਮ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਨਾ ਕਰਵਾ ਸਕਿਆ ਤਾਂ ਉਸ ਨੂੰ 6 ਸਾਲ ਹੋਰ ਜੇਲ੍ਹ ਕੱਟਣੀ ਪਵੇਗੀ।

Related Articles

Stay Connected

0FansLike
3,785FollowersFollow
20,800SubscribersSubscribe
- Advertisement -spot_img

Latest Articles