#OTHERS

ਐੱਫ.ਆਈ.ਐੱਚ. ਨੇ ਪਾਕਿਸਤਾਨ ਤੋਂ ਹਾਕੀ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਦੀ ਮੇਜ਼ਬਾਨੀ ਵਾਪਸ ਲਈ

ਕਰਾਚੀ, 12 ਸਤੰਬਰ (ਪੰਜਾਬ ਮੇਲ)- ਕੌਮਾਂਤਰੀ ਹਾਕੀ ਮਹਾਸੰਘ (ਐੱਫ.ਆਈ.ਐੱਚ.) ਨੇ ਪਾਕਿਸਤਾਨ ਹਾਕੀ ਮਹਾਸੰਘ (ਪੀ.ਐੱਚ.ਐੱਫ.) ਨੂੰ ਵੱਡਾ ਝਟਕਾ ਦਿੰਦਿਆਂ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਦੀ ਮੇਜ਼ਬਾਨੀ ਦੇ ਅਧਿਕਾਰ ਵਾਪਸ ਲੈ ਲਏ ਹਨ। ਜ਼ਿਕਰਯੋਗ ਹੈ ਕਿ ਹਾਕੀ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਅਗਲੇ ਸਾਲ ਜਨਵਰੀ ਵਿਚ ਪਾਕਿਸਤਾਨ ਵਿਚ ਹੋਣਾ ਸੀ ਪਰ ਪੀ.ਐੱਚ.ਐੱ.ਫ ਤੇ ਪਾਕਿਸਤਾਨੀ ਖੇਡ ਬੋਰਡ (ਪੀ.ਐੱਸ.ਬੀ.) ਵਿਚਾਲੇ ਅੰਦਰੂਨੀ ਵਿਵਾਦ ਕਾਰਨ ਐੱਫ.ਆਈ.ਐੱਚ. ਨੇ ਦੇਸ਼ ਤੋਂ ਮੇਜ਼ਬਾਨੀ ਦਾ ਅਧਿਕਾਰ ਵਾਪਸ ਲੈ ਲਿਆ ਹੈ। ਇਹ ਫੈਸਲਾ ਪਾਕਿਸਤਾਨ ਹਾਕੀ ਲਈ ਵੱਡਾ ਝਟਕਾ ਹੈ, ਜਿਸ ਨੂੰ ਇਕ ਦਹਾਕੇ ਤੋਂ ਵਧ ਸਮੇਂ ਬਾਅਦ ਕਿਸੇ ਅੰਤਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਦਾ ਅਧਿਕਾਰ ਮਿਲਿਆ ਸੀ।

Leave a comment