#PUNJAB

ਐੱਨ.ਆਰ.ਆਈ. ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ ਸਬੰਧੀ ਪ੍ਰੋਗਰਾਮ ਦਾ ਐਲਾਨ

* 5 ਜਨਵਰੀ ਨੂੰ ਵੋਟਾਂ ਤੋਂ ਬਾਅਦ ਉਸੇ ਦਿਨ ਐਲਾਨਿਆ ਜਾਵੇਗਾ ਨਤੀਜਾ
ਜਲੰਧਰ, 5 ਅਕਤੂਬਰ (ਪੰਜਾਬ ਮੇਲ)-ਐੱਨ. ਆਰ. ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ 5 ਜਨਵਰੀ ਨੂੰ ਕਰਵਾਈ ਜਾ ਰਹੀ ਹੈ ਤੇ ਇਸੇ ਦਿਨ ਹੀ ਵੋਟਾਂ ਪੈਣ ਤੋਂ ਤੁਰੰਤ ਬਾਅਦ ਨਤੀਜੇ ਦਾ ਐਲਾਨ ਕਰ ਦਿੱਤਾ ਜਾਵੇਗਾ। ਵੋਟਾਂ ਪੈਣ ਦਾ ਅਮਲ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਸ਼ਾਮੀਂ 5 ਵਜੇ ਤੱਕ ਚੱਲੇਗਾ ਤੇ ਨਾਲ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਇਸ ਚੋਣ ਪ੍ਰੋਗਰਾਮ ਦਾ ਐਲਾਨ ਕਰਦਿਆਂ ਏ. ਡੀ. ਸੀ. (ਪੇਂਡੂ ਵਿਕਾਸ)-ਕਮ-ਕਾਰਜਕਾਰੀ ਡਾਇਰੈਕਟਰ ਐੱਨ. ਆਰ. ਆਈ. ਸਭਾ ਪੰਜਾਬ ਵਰਿੰਦਰਪਾਲ ਸਿੰਘ ਬਾਜਵਾ ਨੇ ਦੱਸਿਆ ਕਿ 27 ਅਕਤੂਬਰ 2023 ਤੱਕ ਮੈਂਬਰ ਵਜੋਂ ਨਾਂ ਦਰਜ ਕਰਵਾਉਣ ਵਾਲੇ ਪ੍ਰਵਾਸੀ ਭਾਰਤੀਆਂ ਨੂੰ ਹੀ ਇਸ ਚੋਣ ਵਿਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਸਿਰਫ ਐੱਨ. ਆਰ. ਆਈ. ਮੈਂਬਰ ਨੂੰ ਹੀ ਵੋਟ ਪਾਉਣ ਦੀ ਆਗਿਆ ਹੋਵੇਗੀ। ਬਾਜਵਾ ਨੇ ਕਿਹਾ ਕਿ ਐੱਨ. ਆਰ. ਆਈ. ਮੈਂਬਰ ਨੂੰ ਆਪਣੇ ਪਾਸਪੋਰਟ ਦੇ ਨਾਲ-ਨਾਲ ਐਨ. ਆਰ. ਆਈ. ਸਭਾ ਪੰਜਾਬ ਵਲੋਂ ਜਾਂ ਐੱਨ. ਆਰ. ਆਈ. ਜ਼ਿਲ੍ਹਾ ਇਕਾਈ ਵੱਲੋਂ ਜਾਰੀ ਕੀਤਾ ਗਿਆ ਪਛਾਣ ਪੱਤਰ ਆਪਣੇ ਨਾਲ ਲਿਆਉਣਾ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਵੋਟਿੰਗ ਸਮੇਂ ਪਛਾਣ ਦਾ ਕੋਈ ਹੋਰ ਸਬੂਤ ਸਵੀਕਾਰ ਨਹੀਂ ਕੀਤਾ ਜਾਵੇਗਾ।

Leave a comment