ਨਵੀਂ ਦਿੱਲੀ, 14 ਜੂਨ (ਪੰਜਾਬ ਮੇਲ)- ਨੈਸ਼ਨਲ ਜਾਂਚ ਏਜੰਸੀ (ਐੱਨ.ਆਈ.ਏ.) ਵਲੋਂ 22 ਮਾਰਚ ਨੂੰ ਦਾਇਰ ਚਾਰਜਸ਼ੀਟ ‘ਚ ਕੁੱਲ 14 ਮੁਲਜ਼ਮਾਂ ਦੇ ਨਾਮ ਦਰਜ ਕੀਤੇ ਗਏ ਸਨ। ਇਨ੍ਹਾਂ ਮੁਲਜ਼ਮਾਂ ‘ਤੇ ਇਹ ਦੋਸ਼ ਹਨ ਕਿ ਇਹ ਅੱਤਵਾਦੀ ਸੰਗਠਨਾਂ ਨਾਲ ਰਿਸ਼ਤਾ ਰੱਖਣ ਵਾਲੇ ਗੈਂਗਸਟਰ ਹਨ। ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਜਾਂਚ ਏਜੰਸੀ ਐੱਨ.ਆਈ.ਏ. ਵਲੋਂ ਅੱਤਵਾਦੀਆਂ ਦੀ ਸੂਚੀ ‘ਚ ਪਾਇਆ ਗਿਆ ਸੀ।
ਏਜੰਸੀ ਵਲੋਂ ਅੱਤਵਾਦੀਆਂ ਦੀ ਸੂਚੀ ‘ਚ ਲਾਰੈਂਸ ਬਿਸ਼ਨੋਈ, ਕਾਲਾ ਜਠੇੜੀ, ਜਗਦੀਪ ਸਿੰਘ ਉਰਫ਼ ਜੱਗੂ, ਸਤਿੰਦਰਜੀਤ ਸਿੰਘ ਉਰਫ਼ ਸਚਿਨ ਵਿਸ਼ਨੋਈ, ਅਨਮੋਲ ਵਿਸ਼ਨੋਈ ਉਰਫ਼ ਭਾਨੂੰ, ਵਿਕਰਮਜੀਤ ਉਰਫ਼ ਵਿਕਰਮ ਬਰਾੜ, ਵੀਰੇਂਦਰ ਪ੍ਰਤਾਪ ਉਰਫ਼ ਕਾਲਾ ਰਾਣਾ, ਜੋਗਿੰਦਰ ਸਿੰਘ, ਰਾਜੇਸ਼ ਕੁਮਾਰ ਉਰਫ਼ ਰਾਜੂ ਮੋਟਾ, ਰਾਜੂ ਬਸੋੜੀ, ਅਨਿਲ ਚਿੱਪੀ, ਨਰੇਸ਼ ਯਾਦਵ, ਸ਼ਾਹਬਾਜ਼ ਅੰਸਾਰੀ ਦੇ ਨਾਮ ਦਰਜ ਹਨ।