23.3 C
Sacramento
Sunday, May 28, 2023
spot_img

ਐੱਨ.ਆਈ.ਏ. ਵਲੋਂ ਭਾਰਤ ਦੇ 28 ਮੋਸਟ ਵਾਂਟੇਡ ਗੈਂਗਸਟਰਾਂ ਦੀ ਲਿਸਟ ਜਾਰੀ

– 14 ਦੇਸ਼ਾਂ ਤੋਂ ਦੇ ਰਹੇ ਨੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਨੇ ਗੈਂਗ
– ਹਵਾਲਗੀ ਦੀ ਕੋਸ਼ਿਸ਼ ‘ਚ ਜੁੱਟੀ ਕੇਂਦਰ ਸਰਕਾਰ
ਨਵੀਂ ਦਿੱਲੀ, 23 ਮਈ (ਪੰਜਾਬ ਮੇਲ)-ਹਾਲ ਹੀ ‘ਚ ਐੱਨ.ਆਈ.ਏ. ਨੇ 28 ਗੈਂਗਸਟਰਾਂ ਦੀ ਲਿਸਟ ਜਾਰੀ ਕੀਤੀ ਹੈ। ਭਾਰਤ ਦੇ ਅਜਿਹੇ ਮੋਸਟ ਵਾਂਟੇਡ ਗੈਂਗਸਟਰ ਵਿਦੇਸ਼ਾਂ ਵਿਚ ਲੁੱਕੇ ਹੋਏ ਹਨ ਅਤੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਇਹ ਗੈਂਗਸਟਰ ਆਪਣੇ ਗੁਰਗਿਆਂ ਜ਼ਰੀਏ ਦੇਸ਼ ਵਿਚ ਕਤਲ ਅਤੇ ਹਥਿਆਰਾਂ ਦੀ ਤਸਕਰੀ ਦਾ ਕੰਮ ਕਰ ਰਹੇ ਹਨ। ਦੇਸ਼ ਭਰ ਵਿਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਹੋਰ ਏਜੰਸੀਆਂ ਨਾਲ ਮਿਲ ਕੇ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ।
ਇਹ 28 ਗੈਂਗਸਟਰ ਅਜਿਹੇ ਹਨ, ਜੋ ਵਿਦੇਸ਼ ਦੌੜ ਜਾਣ ਕਾਰਨ ਪਕੜ ਤੋਂ ਬਾਹਰ ਹਨ। ਵਾਂਟੇਡ ਗੈਂਗਸਟਰਾਂ ਵਿਚੋਂ ਸਭ ਤੋਂ ਜ਼ਿਆਦਾ 9 ਕੈਨੇਡਾ ਵਿਚ ਲੁੱਕੇ ਹੋਏ ਹਨ। ਉਸ ਤੋਂ ਇਲਾਵਾ 5 ਅਮਰੀਕਾ ‘ਚ ਵੀ ਹਨ। ਵਾਂਟੇਡ ਗੈਂਗਸਟਰਾਂ ਦੀ ਲਿਸਟ ਹਾਲ ਹੀ ਵਿਚ ਐੱਨ.ਆਈ.ਏ. ਨੂੰ ਸੌਂਪੀ ਗਈ ਸੀ, ਤਾਂ ਕਿ ਭਾਰਤ ਸਰਕਾਰ ਹੋਰ ਦੇਸ਼ਾਂ ਨਾਲ ਮਿਲ ਕੇ ਦੇਸ਼ ਹਵਾਲਗੀ ਕਰਵਾ ਸਕੇ। ਇਸ ਤੋਂ ਬਾਅਦ ਵਿਦੇਸ਼ ਮੰਤਰਾਲਾ ਇਨ੍ਹਾਂ ਨੂੰ ਫੜਨ ਲਈ ਸਰਗਰਮ ਹੋ ਗਿਆ ਹੈ।
ਐੱਨ.ਆਈ.ਏ. ਵਲੋਂ ਜਾਰੀ ਕੀਤੀ ਗਈ 28 ਗੈਂਗਸਟਰਾਂ ਦੀ ਲਿਸਟ ‘ਚ ਪਹਿਲੇ ਨੰਬਰ ‘ਤੇ ਗੋਲਡੀ ਬਰਾੜ ਦਾ ਨਾਮ ਹੈ ਜੋ ਕਿ ਮੂਲ ਰੂਪ ‘ਚ ਪੰਜਾਬ ਦਾ ਹੈ ਅਤੇ ਅਮਰੀਕਾ ‘ਚ ਲੁੱਕਿਆ ਹੈ। ਦੂਜੇ ਨੰਬਰ ‘ਤੇ ਅਨਮੋਲ ਬਿਸ਼ਨੋਈ ਹੈ, ਜੋ ਕਿ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਹੈ ਅਤੇ ਅਮਰੀਕਾ ਵਿਚ ਹੈ ਤੇ ਗੈਂਗਸਟਰਾਂ ਨੂੰ ਹਥਿਆਰ ਮੁਹੱਈਆ ਕਰਾਉਂਦਾ ਹੈ।
ਇਸ ਤੋਂ ਇਲਾਵਾ 3. ਕੁਲਦੀਪ ਸਿੰਘ (ਯੂ.ਏ.ਈ. ਵਿਚ ਲੁਕਿਆ ਹੈ), 4. ਜਗਜੀਤ ਸਿੰਘ (ਇਸ ਵੇਲੇ ਮਲੇਸ਼ੀਆ ‘ਚ ਰਹਿ ਰਿਹਾ ਹੈ), 5. ਧਰਮਨ ਕਾਹਲੋਂ (ਅਸਲੀ ਨਾਂ ਦਰਮਨਜੀਤ ਸਿੰਘ ਹੈ ਤੇ ਅਮਰੀਕਾ ‘ਚ ਲੁਕਿਆ ਹੋਇਆ ਹੈ), 6. ਰੋਹਿਤ ਗੋਦਾਰਾ (ਇਸ ਵੇਲੇ ਯੂਰਪ ‘ਚ ਲੁਕਿਆ ਹੈ), 7. ਗੁਰਵਿੰਦਰ ਸਿੰਘ (ਕੈਨੇਡਾ ਵਿਚ ਲੁਕਿਆ ਹੈ), 8. ਸਚਿਨ ਥਾਪਨ (ਇਸ ਸਮੇਂ ਅਜ਼ਰਬਾਈਜਾਨ ‘ਚ ਲੁਕਿਆ ਹੈ), 9. ਸਤਵੀਰ ਸਿੰਘ (ਪੰਜਾਬ ਦਾ ਮੂਲ ਨਿਵਾਸੀ ਤੇ ਕੈਨੇਡਾ ‘ਚ ਲੁਕਿਆ ਹੈ), 10. ਸਨੋਵਰ ਢਿੱਲੋਂ (ਕੈਨੇਡਾ ਵਿਚ ਲੁਕਿਆ ਹੋਇਆ ਹੈ), 11. ਰਾਜੇਸ਼ ਕੁਮਾਰ – (ਬ੍ਰਾਜ਼ੀਲ ਵਿਚ ਲੁਕਿਆ ਹੋਇਆ ਹੈ), 12. ਗੁਰਪਿੰਦਰ ਸਿੰਘ (ਕੈਨੇਡਾ ਵਿਚ ਲੁਕਿਆ ਹੋਇਆ ਹੈ), 13. ਹਰਜੋਤ ਸਿੰਘ ਗਿੱਲ (ਇਸ ਸਮੇਂ ਅਮਰੀਕਾ ਵਿਚ ਲੁਕਿਆ ਹੈ), 14. ਦਰਮਨਜੀਤ ਸਿੰਘ ਉਰਫ਼ ਦਰਮਨ ਕਾਹਲੋਂ (ਅਮਰੀਕਾ ਵਿਚ ਲੁਕਿਆ ਹੈ), 15. ਅੰਮ੍ਰਿਤ ਬਾਲ (ਅਮਰੀਕਾ ਵਿਚ ਲੁਕਿਆ ਹੈ), 16. ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ (ਕੈਨੇਡਾ ਵਿਚ ਲੁਕਿਆ ਹੋਇਆ ਹੈ), 17. ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ (ਕੈਨੇਡਾ ਵਿਚ ਲੁਕਿਆ ਹੈ), 18. ਸਤਵੀਰ ਸਿੰਘ ਵੜਿੰਗ ਉਰਫ ਸੈਮ (ਕੈਨੇਡਾ ਵਿਚ ਰਹਿ ਰਿਹਾ ਹੈ), 19 ਲਖਬੀਰ ਸਿੰਘ ਲੰਡਾ (ਕੈਨੇਡਾ ਵਿਚ ਲੁਕਿਆ ਹੋਇਆ ਹੈ), 20 ਅਰਸ਼ਦੀਪ ਸਿੰਘ ਉਰਫ਼ ਅਰਸ਼ ਡਲਾ (ਕੈਨੇਡਾ ਵਿਚ ਲੁਕਿਆ ਹੋਇਆ ਹੈ), 21. ਚਰਨਜੀਤ ਸਿੰਘ ਉਰਫ਼ ਰਿੰਕੂ ਬਿਹਲਾ (ਕੈਨੇਡਾ ਵਿਚ ਲੁਕਿਆ ਹੋਇਆ ਹੈ), 22. ਰਮਨਦੀਪ ਸਿੰਘ ਉਰਫ਼ ਰਮਨ ਜੱਜ (ਕੈਨੇਡਾ ਵਿਚ ਲੁਕਿਆ ਹੋਇਆ ਹੈ), 23. ਗੌਰਵ ਪਟਿਆਲ ਉਰਫ ਲੱਕੀ ਪਟਿਆਲ (ਅਰਮੇਨੀਆ ਵਿਚ ਲੁਕਿਆ ਹੋਇਆ ਹੈ), 24. ਸੁਪ੍ਰੀਪ ਸਿੰਘ ਹੈਰੀ ਚੱਠਾ – (ਜਰਮਨੀ ਵਿਚ ਲੁਕਿਆ ਹੋਇਆ ਹੈ), 25. ਰਮਨਜੀਤ ਸਿੰਘ ਉਰਮ ਰੋਮੀ (ਹਾਂਗਕਾਂਗ ਵਿਚ ਲੁਕਿਆ ਹੋਇਆ ਹੈ), 26. ਮਨਪ੍ਰੀਤ ਸਿੰਘ- (ਇਸ ਸਮੇਂ ਫਿਲਪੀਨਜ਼ ਵਿਚ ਰਹਿ ਰਿਹਾ ਹੈ), 27. ਗੁਰਜੰਟ ਸਿੰਘ ਉਰਫ ਜੰਟਾ (ਆਸਟ੍ਰੇਲੀਆ ਵਿਚ ਰਹਿ ਰਿਹਾ ਹੈ) ਅਤੇ 28. ਸੰਦੀਪ ਗਰੇਵਾਲ ਉਰਫ ਬਿੱਲਾ ਉਰਫ ਸੰਨੀ ਖਵਾਜਕੇ ਜੋ ਕਿ ਇੰਡੋਨੇਸ਼ੀਆ ਵਿਚ ਲੁਕਿਆ ਹੋਇਆ ਹੈ।

Related Articles

Stay Connected

0FansLike
3,785FollowersFollow
20,800SubscribersSubscribe
- Advertisement -spot_img

Latest Articles