#INDIA

ਐਲੋਨ ਮਸਕ ਫਿਰ ਤੋਂ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਬਣੇ

-ਅੰਬਾਨੀ 10ਵੇਂ ਅਤੇ ਅਡਾਨੀ 32ਵੇਂ ਨੰਬਰ ‘ਤੇ
ਨਵੀਂ ਦਿੱਲੀ, 1 ਮਾਰਚ (ਪੰਜਾਬ ਮੇਲ)- ਐਲੋਨ ਮਸਕ ਇਕ ਵਾਰ ਫਿਰ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲੂਮਬਰਗ ਬਿਲੀਅਨੇਅਰ ਇੰਡੈਕਸ ਅਨੁਸਾਰ ਟਵਿੱਟਰ ਦੇ ਨਵੇਂ ਮਾਲਕ ਐਲੋਨ ਮਸਕ ਦੀ ਕੁੱਲ ਜਾਇਦਾਦ ਲਗਭਗ 187 ਬਿਲੀਅਨ ਡਾਲਰ ਹੋ ਗਈ ਹੈ। ਬਲੂਮਬਰਗ ਦੀ ਰੈਂਕਿੰਗ ‘ਚ ਮਸਕ ਨੂੰ ਦੁਨੀਆਂ ਦਾ ਸਭ ਤੋਂ ਅਮੀਰ ਵਿਅਕਤੀ ਦੱਸਿਆ ਗਿਆ ਹੈ। ਫਰਾਂਸ ਦੇ ਬਰਨਾਰਡ ਅਰਨੌਲਟ ਨੂੰ ਪਿੱਛੇ ਛੱਡਦੇ ਹੋਏ ਐਲੋਨ ਮਸਕ ਦੁਨੀਆਂ ਦੇ ਸਭ ਤੋਂ ਅਮੀਰਾਂ ਦੀ ਸੂਚੀ ਵਿਚ ਸਿਖਰ ‘ਤੇ ਆ ਗਏ ਹਨ। ਬਲੂਮਬਰਗ ਅਰਬਪਤੀਆਂ ਦੀ ਰੈਂਕਿੰਗ ‘ਚ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ 10ਵੇਂ ਨੰਬਰ ‘ਤੇ ਹਨ, ਜਦਕਿ ਅਡਾਨੀ ਗਰੁੱਪ ਦੇ ਮਾਲਕ ਗੌਤਮ ਅਡਾਨੀ 30ਵੇਂ ਸਥਾਨ ਤੋਂ ਵੀ ਹੇਠਾਂ ਆ ਗਏ ਹਨ।
ਇਸ ਸਮੇਂ ਮੁਕੇਸ਼ ਅੰਬਾਨੀ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲੂਮਬਰਗ ਬਿਲੀਅਨੇਅਰ ਇੰਡੈਕਸ ਅਨੁਸਾਰ ਅੰਬਾਨੀ ਦੀ ਕੁੱਲ ਜਾਇਦਾਦ ਲਗਭਗ 81.1 ਬਿਲੀਅਨ ਡਾਲਰ ਹੈ। ਇਸ ਰੈਂਕਿੰਗ ‘ਚ ਗੌਤਮ ਅਡਾਨੀ 32ਵੇਂ ਸਥਾਨ ‘ਤੇ ਹਨ। ਬਲੂਮਬਰਗ ਬਿਲੀਅਨੇਅਰ ਇੰਡੈਕਸ ਅਨੁਸਾਰ ਇਸ ਸਮੇਂ ਅਡਾਨੀ ਸਮੂਹ ਦੇ ਮਾਲਕ ਦੀ ਕੁੱਲ ਜਾਇਦਾਦ ਲਗਭਗ 37.7 ਬਿਲੀਅਨ ਡਾਲਰ ਹੈ।
ਐਲੋਨ ਮਸਕ ਫਰਾਂਸ ਦੇ ਬਰਨਾਰਡ ਅਰਨੌਲਟ ਨੂੰ ਪਿੱਛੇ ਛੱਡਦੇ ਹੋਏ ਸਿਖਰ ‘ਤੇ ਹਨ। ਬਲੂਮਬਰਗ ਬਿਲੀਅਨੇਅਰ ਰੈਂਕਿੰਗ ਅਨੁਸਾਰ ਬਰਨਾਰਡ ਅਰਨੌਲਟ ਦੀ ਕੁੱਲ ਜਾਇਦਾਦ ਲਗਭਗ 185 ਬਿਲੀਅਨ ਡਾਲਰ ਹੈ। ਇਹ ਜਾਇਦਾਦ ਐਲੋਨ ਮਸਕ ਦੀ ਜਾਇਦਾਦ ਤੋਂ ਲਗਭਗ 2 ਬਿਲੀਅਨ ਡਾਲਰ ਘੱਟ ਹੈ।
ਖਬਰ ਲਿਖਣ ਸਮੇਂ ਤੱਕ ਬਲੂਮਬਰਗ ਦੀ ਤਾਜ਼ਾ ਰੈਂਕਿੰਗ ‘ਤੇ ਨਜ਼ਰ ਮਾਰੀਏ, ਤਾਂ ਜੈਫ ਬੇਜੋਸ 117 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਐਲੋਨ ਮਸਕ ਅਤੇ ਬਰਨਾਰਡ ਅਰਨੌਲਟ ਤੋਂ ਬਾਅਦ ਤੀਜੇ ਸਥਾਨ ‘ਤੇ ਹਨ। ਇਸ ਤੋਂ ਬਾਅਦ ਇਸ ਸੂਚੀ ‘ਚ ਕ੍ਰਮਵਾਰ ਬਿਲ ਗੇਟਸ, ਵਾਰੇਨ ਬਫੇਟ, ਲੈਰੀ ਐਲੀਸਨ, ਸਟੀਵ ਬਾਲਮਰ, ਲੈਰੀ ਪੇਜ, ਕਾਰਲੋਸ ਸਲਿਮ ਅਤੇ 10ਵੇਂ ਨੰਬਰ ‘ਤੇ ਭਾਰਤ ਦੇ ਮੁਕੇਸ਼ ਅੰਬਾਨੀ ਦਾ ਨਾਂ ਹੈ।

Leave a comment