16.3 C
Sacramento
Monday, March 27, 2023
spot_img

ਐਫ.ਏ.ਟੀ.ਐਫ.. ਦੇ ਮੈਂਬਰ ਦੇਸ਼ਾਂ ਦੀ ਸੂਚੀ ’ਚੋਂ ਬਾਹਰ ਹੋਇਆ ਰੂਸ, ਅਮਰੀਕਾ ਨੇ ਲਾਈਆਂ ਹੋਰ ਪਾਬੰਦੀਆਂ

ਵਾਸ਼ਿੰਗਟਨ, 25 ਫਰਵਰੀ (ਪੰਜਾਬ ਮੇਲ)- ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ.ਏ.ਟੀ.ਐਫ.) ਨੇ ਸ਼ੁੱਕਰਵਾਰ ਨੂੰ ਰੂਸ ਦੇ ‘‘ਗੈਰ-ਕਾਨੂੰਨੀ ਅਤੇ ਬਿਨਾਂ ਭੜਕਾਹਟ ਵਾਲੇ’’ ਫੌਜੀ ਹਮਲੇ ਲਈ ਇਸ ਦੇਸ਼ ਦੀ ਮੈਂਬਰਸ਼ਿਪ ਨੂੰ ਮੁਅੱਤਲ ਕਰ ਦਿੱਤਾ। ਇਹ ਜਾਣਕਾਰੀ ਇਕ ਅਧਿਕਾਰਤ ਬਿਆਨ ਵਿਚ ਦਿੱਤੀ ਗਈ। ਟਾਸਕ ਫੋਰਸ ਨੇ ਕਿਹਾ ਕਿ ਰੂਸੀ ਫੌਜੀ ਕਾਰਵਾਈ ਐਫ.ਏ.ਟੀ.ਐਫ.. ਦੇ ਮੂਲ ਸਿਧਾਂਤਾਂ ਦੇ ਉਲਟ ਹੈ, ਜਿਸ ਦਾ ਉਦੇਸ਼ ਵਿਸ਼ਵ ਵਿੱਤੀ ਪ੍ਰਣਾਲੀ ਦੀ ਸੁਰੱਖਿਆ ਅਤੇ ਅਖੰਡਤਾ ਨੂੰ ਉਤਸ਼ਾਹਿਤ ਕਰਨਾ ਹੈ।
ਪੈਰਿਸ ਵਿਚ ਐਫ.ਏ.ਟੀ.ਐਫ. ਸੰਮੇਲਨ ਤੋਂ ਬਾਅਦ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਰੂਸ ਦੇ ਯੂਕਰੇਨ ਉਤੇ ‘‘ਗੈਰ-ਕਾਨੂੰਨੀ ਅਤੇ ਬਿਨਾਂ ਭੜਕਾਹਟ ਵਾਲੇ ਹਮਲੇ’’ ਦੇ ਇਕ ਸਾਲ ਬਾਅਦ ਐਫ.ਏ.ਟੀ.ਐਫ.. ਯੂਕਰੇਨ ਦੇ ਲੋਕਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੈ। ਅੱਤਵਾਦ ਦੇ ਵਿੱਤ ਪੋਸ਼ਣ ਲਈ ਗਲੋਬਲ ਵਾਚਡੌਗ ਨੇ ਕਿਹਾ ਕਿ ਉਸ ਨੇ ਯੂਕਰੇਨ ਦੇ ਖ਼ਿਲਾਫ਼ ਰੂਸੀ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਰੂਸ ਦੁਆਰਾ ਪਿਛਲੇ ਇਕ ਸਾਲ ’ਚ ‘‘ਬਰਬਰ ਅਤੇ ਮਨੁੱਖਤਾਵਾਦੀ ਹਮਲੇ’’ ਤੇਜ਼ ਹੋ ਗਏ ਹਨ ਅਤੇ ਮਹੱਤਵਪੂਰਨ ਜਨਤਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਅਮਰੀਕਾ ਨੇ ਰੂਸ ’ਤੇ ਲਗਾਈਆ ਹੋਰ ਪਾਬੰਦੀਆਂ
ਰੂਸ-ਯੂਕਰੇਨ ਯੁੱਧ ਦੇ ਇਕ ਸਾਲ ਪੂਰਾ ਹੋਣ ’ਤੇ ਸ਼ੁੱਕਰਵਾਰ ਨੂੰ ਅਮਰੀਕਾ ਨੇ ਰੂਸੀ ਬੈਂਕਾਂ, ਕੰਪਨੀਆਂ ਅਤੇ ਨਾਗਰਿਕਾਂ ’ਤੇ ਹੋਰ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਇੱਥੇ ਜਾਰੀ ਇਕ ਬਿਆਨ ਅਨੁਸਾਰ ਯੂ.ਐ¤ਸ. ਦੇ ਵਿੱਤ ਵਿਭਾਗ ਦੁਆਰਾ ‘‘ਸਭ ਤੋਂ ਮਹੱਤਵਪੂਰਨ ਪਾਬੰਦੀਆਂ ਦੀ ਕਾਰਵਾਈ’’ ਵਿਚ ਰੂਸ ਦੇ ਧਾਤੂ ਅਤੇ ਮਾਈਨਿੰਗ ਸੈਕਟਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਜੀ-7 ਸਹਿਯੋਗੀ ਦੇਸ਼ਾਂ ਨਾਲ ਤਾਲਮੇਲ ਕਰਕੇ ਲਏ ਗਏ ਇਸ ਫ਼ੈਸਲੇ ਦਾ ਮਕਸਦ 250 ਲੋਕਾਂ ਅਤੇ ਕੰਪਨੀਆਂ, ਹਥਿਆਰ ਡੀਲਰਾਂ ’ਤੇ ਕਾਰਵਾਈ ਕਰਨ ਦੇ ਨਾਲ-ਨਾਲ ਬੈਂਕਾਂ ’ਤੇ ਆਰਥਿਕ ਪਾਬੰਦੀਆਂ ਲਗਾਉਣਾ ਹੈ।
ਵਿੱਤ ਸਕੱਤਰ ਜੈਨੇਟ ਯੇਲੇਨ ਨੇ ਇਕ ਬਿਆਨ ਵਿਚ ਕਿਹਾ, ‘‘ਸਾਡੀਆਂ ਪਾਬੰਦੀਆਂ ਦੇ ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਦੇ ਪ੍ਰਭਾਵ ਹਨ, ਜਿਸ ਨਾਲ ਰੂਸ ਨੂੰ ਆਪਣੇ ਹਥਿਆਰਾਂ ਦੀ ਬਰਾਮਦ ਅਤੇ ਇਕ ਅਲੱਗ-ਥਲੱਗ ਆਰਥਿਕਤਾ ਨੂੰ ਮੁੜ ਪ੍ਰਾਪਤ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।’’ ਇਸ ਵਿਚ ਕਿਹਾ ਗਿਆ, ‘‘ਜੀ-7 ਸਹਿਯੋਗੀਆਂ ਨਾਲ ਮਿਲ ਕੇ ਅੱਜ ਕੀਤੀਆਂ ਗਈਆਂ ਕਾਰਵਾਈਆਂ ਦਰਸਾਉਂਦੀਆਂ ਹਨ ਕਿ ਜਦੋਂ ਤੱਕ ਜ਼ਰੂਰਤ ਪਏਗੀ, ਅਸੀਂ ਯੂਕਰੇਨ ਦੇ ਨਾਲ ਖੜ੍ਹੇ ਰਹਾਂਗੇ।’’

Related Articles

Stay Connected

0FansLike
3,752FollowersFollow
20,700SubscribersSubscribe
- Advertisement -spot_img

Latest Articles