#INDIA

ਏ.ਆਈ.ਏ.ਡੀ.ਐੱਮ.ਕੇ. ਨੇ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਐੱਨ.ਡੀਏ ਨਾਲੋਂ ਨਾਤਾ ਤੋੜਿਆ

ਚੇਨੱਈ, 25 ਸਤੰਬਰ (ਪੰਜਾਬ ਮੇਲ)- ਆਲ ਇੰਡੀਆ ਅੰਨਾ ਡੀਐੱਮਕੇ ਨੇ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਐੱਨਡੀਏ ਨਾਲੋਂ ਆਪਣਾ ਚਾਰ ਸਾਲਾ ਨਾਤਾ ਤੋੜ ਦਿੱਤਾ। ਪਾਰਟੀ ਨੇ ਕਿਹਾ ਕਿ ਇਸ ਵੱਲੋਂ ਸਾਲ 2024 ਵਿੱਚ ਆਗਾਮੀ ਲੋਕ ਸਭਾ ਚੋਣਾਂ ’ਚ ਵੱਖਰੇ ਫਰੰਟ ਦੀ ਅਗਵਾਈ ਕੀਤੀ ਜਾਵੇਗੀ। ਇਹ ਫ਼ੈਸਲਾ ਇੱਥੇ ਪਾਰਟੀ ਦੇ ਹੈੱਡ ਕੁਆਰਟਰ ’ਚ ਪਾਰਟੀ ਪ੍ਰਧਾਨ ਈ ਕੇ ਪਲਾਨੀਸਵਾਮੀ ਦੀ ਅਗਵਾਈ ਵਾਲੀ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ।

Leave a comment