#OTHERS

ਏਸ਼ੀਆ ਦੇ ਚਾਰ ਮੁਲਕਾਂ ਨੇ ਚੀਨ ਦੇ ਨਵੇਂ ਨਕਸ਼ੇ ਨੂੰ ਨਕਾਰਿਆ

ਪੇਈਚਿੰਗ, 1 ਸਤੰਬਰ (ਪੰਜਾਬ ਮੇਲ)- ਏਸ਼ੀਆ ਦੇ ਚਾਰ ਦੇਸ਼ ਫਿਲਪੀਨਜ਼, ਮਲੇਸ਼ੀਆ, ਵੀਅਤਨਾਮ ਤੇ ਤਾਇਵਾਨ ਦੀਆਂ ਸਰਕਾਰਾਂ ਨੇ ਭਾਰਤ ਦਾ ਸਾਥ ਦਿੰਦਿਆਂ ਚੀਨ ਦੇ ਨਵੇਂ ਨਕਸ਼ੇ ਨੂੰ ਨਕਾਰ ਦਿੱਤਾ ਹੈ ਅਤੇ ਤਿੱਖੇ ਸ਼ਬਦਾਂ ਵਿਚ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਚੀਨ ਵੱਲੋਂ ਜਾਰੀ ਨਵੇਂ ‘ਸਟੈਂਡਰਡ’ ਨਕਸ਼ੇ ਵਿਚ ਉਨ੍ਹਾਂ ਦੀ ਜ਼ਮੀਨ ‘ਤੇ ਦਾਅਵੇ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਚੀਨ ਸਰਕਾਰ ਨੇ ਸੋਮਵਾਰ ਨੂੰ ਆਪਣੇ ਦੇਸ਼ ਦੇ ਨਕਸ਼ੇ ਨੂੰ ਨਵੇਂ ਰੂਪ ‘ਚ ਪੇਸ਼ ਕੀਤਾ ਸੀ। ਅਗਲੇ ਹੀ ਦਿਨ ਭਾਰਤ ਨੇ ਚੀਨ ਦੇ ਇਸ ‘ਸਟੈਂਡਰਡ’ ਨਕਸ਼ੇ ਦਾ ਵਿਰੋਧ ਕੀਤਾ ਸੀ, ਜਿਸ ਵਿਚ ਚੀਨ ਨੇ ਅਰੁਣਾਚਲ ਪ੍ਰਦੇਸ਼ ਤੇ ਅਕਸਈ ਚਿਨ ‘ਤੇ ਖੁਦ ਦਾ ਕਬਜ਼ਾ ਹੋਣ ਦਾ ਦਾਅਵਾ ਕੀਤਾ ਸੀ।

Leave a comment