#SPORTS

ਏਸ਼ੀਆ ਕ੍ਰਿਕਟ ਕੱਪ: ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਭਾਰਤ ਵੱਲੋਂ ਖ਼ਿਤਾਬੀ ਜਿੱਤ

ਕੋਲੰਬੋ, 18 ਸਤੰਬਰ (ਪੰਜਾਬ ਮੇਲ) – ਭਾਰਤੀ ਕ੍ਰਿਕਟ ਟੀਮ ਨੇ ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਖ਼ਿਤਾਬ ਜਿੱਤ ਲਿਆ ਹੈ। ਟੀਮ ਦੇ ਖਿਡਾਰੀ ਈਸ਼ਾਨ ਕਿਸ਼ਨ ਨੇ 23 ਦੌੜਾਂ ਦੀ ਨਾਬਾਦ ਪਾਰੀ ਖੇਡੀ ਤੇ ਸ਼ੁਭਮਨ ਗਿੱਲ 27 ਦੌੜਾਂ ਬਣਾ ਕੇ ਨਾਬਾਦ ਰਿਹਾ। ਭਾਰਤ ਟੀਮ ਨੂੰ ਇਕ ਵਾਧੂ ਦੌੜ ਮਿਲੀ ਤੇ ਟੀਮ ਨੇ 6.1 ਓਵਰਾਂ ਵਿੱਚ ਕੁੱਲ 51 ਦੌੜਾਂ ਜੋੜ ਲਈਆਂ ਤੇ ਬਿਨਾਂ ਕੋਈ ਵਿਕਟ ਗਵਾਏ ਮੈਚ ਜਿੱਤ ਲਿਆ।ਭਾਰਤ ਨੇ ਪਹਿਲਾਂ ਗੇਂਦਬਾਜ਼ੀ ਕੀਤੀ ਤੇ ਮੁਹੰਮਦ ਸਿਰਾਜ ਦੀਆਂ ਛੇ ਵਿਕਟਾਂ ਦੀ ਮਦਦ ਨਾਲ ਏਸ਼ੀਆ ਕੱਪ ਫਾਈਨਲ ਵਿੱਚ ਸ੍ਰੀਲੰਕਾ ਦੀ ਸਮੁੱਚੀ ਟੀਮ ਨੂੰ 15.2 ਓਵਰਾਂ ਵਿੱਚ 50 ਦੌੜਾਂ ’ਤੇ ਆਊਟ ਕਰ ਦਿੱਤਾ। ਸਿਰਾਜ ਨੇ ਸੱਤ ਓਵਰਾਂ ’ਚ 21 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ ਜਦਕਿ ਹਾਰਦਕਿ ਪਾਂਡਿਆ ਨੂੰ ਤਿੰਨ ਵਿਕਟਾਂ ਮਿਲੀਆਂ। ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਉਸ ਦੇ ਸਿਰਫ ਦੋ ਬੱਲੇਬਾਜ਼ ਦੋਹਰੇ ਅੰਕ ਤੱਕ ਪਹੁੰਚ ਸਕੇ।

Leave a comment