#AMERICA

ਏਸ਼ੀਅਨ ਮੂਲ ਦੇ ਵਿਅਕਤੀ ਦੀ ਨਫ਼ਰਤੀ ਅਪਰਾਧ ਤਹਿਤ ਹੱਤਿਆ ਕਰਨ ਦੇ ਮਾਮਲੇ ‘ਚ ਗੋਰੇ ਨੂੰ 22 ਸਾਲ ਕੈਦ

ਸੈਕਰਾਮੈਂਟੋ, 3 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਿਊਯਾਰਕ ‘ਚ ਇਕ ਏਸ਼ੀਅਨ ਮੂਲ ਦੇ ਵਿਅਕਤੀ ‘ਤੇ ਨਸਲੀ ਨਫ਼ਰਤ ਤਹਿਤ ਹੱਤਿਆ ਕਰਨ ਦੇ ਮਾਮਲੇ ‘ਚ 51 ਸਾਲਾ ਜਰੋਡ ਪਾਵਲ ਨੂੰ 22 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਮੈਨਹਟਨ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਅਨੁਸਾਰ ਜਰੋਡ ਵਿਰੁੱਧ ਦੂਸਰਾ ਦਰਜਾ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਸਨ ਤੇ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਡਿਸਟ੍ਰਿਕਟ ਅਟਾਰਨੀ ਐਲਵਨ ਬਰਾਗ ਨੇ ਇਕ ਬਿਆਨ ਵਿਚ ਕਿਹਾ ਹੈ ਕਿ 61 ਸਾਲਾ ਯਾਓ ਪੈਨ ਮਾ ਦੀ ਹੱਤਿਆ ਉਸ ਦੀ ਨਸਲ ਕਾਰਨ ਹੋਈ ਸੀ। ਅਪ੍ਰੈਲ 2021 ਵਿਚ ਉਸ ਉਪਰ ਉਸ ਵੇਲੇ ਹਮਲਾ ਹੋਇਆ ਸੀ, ਜਦੋਂ ਉਹ ਈਸਟ ਹਰਲੇਮ ਕੋਰਨਰ ਵਿਖੇ ਕੇਨੀਆਂ ਇਕੱਠੀਆਂ ਕਰ ਰਿਹਾ ਸੀ। ਇਸ ਹਮਲੇ ਵਿਚ ਚੀਨੀ ਮੂਲ ਦਾ ਅਮਰੀਕੀ ਯਾਓ ਪੈਨ ਮਾ ਗੰਭੀਰ ਜ਼ਖਮੀ ਹੋ ਗਿਆ ਸੀ ਤੇ ਤਕਰੀਬਨ 8 ਮਹੀਨੇ ਬਾਅਦ 31 ਦਸੰਬਰ, 2021 ਨੂੰ ਦਮ ਤੋੜ ਗਿਆ ਸੀ।

Leave a comment