ਹਾਂਗਜ਼ੂ, 21 ਸਤੰਬਰ (ਪੰਜਾਬ ਮੇਲ)- ਸਟ੍ਰਾਈਕਰ ਸੁਨੀਲ ਛੇਤਰੀ ਦੇ ਆਖਰੀ ਪਲਾਂ ਵਿਚ ਕੀਤੇ ਗੋਲ ਦੀ ਬਦੌਲਤ ਭਾਰਤੀ ਫੁੱਟਬਾਲ ਟੀਮ ਨੇ ਅੱਜ ਇਥੇ ਗਰੁੱਪ ਮੈਚ ਵਿਚ ਬੰਗਲਾਦੇਸ਼ ਨੂੰ 1-0 ਨਾਲ ਹਰਾ ਕੇ ਏਸ਼ਿਆਈ ਖੇਡਾਂ ਦੇ ਨਾਕਆਊਟ ਵਿਚ ਥਾਂ ਬਣਾਉਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ। ਮੰਗਲਵਾਰ ਨੂੰ ਮੇਜ਼ਬਾਨ ਚੀਨ ਤੋਂ 1-5 ਦੀ ਨਿਰਾਸ਼ਾਜਨਕ ਹਾਰ ਤੋਂ ਬਾਅਦ ਭਾਰਤ ਨੇ ਆਪਣੇ ਦੂਜੇ ਮੈਚ ‘ਚ ਪੂਰੇ ਅੰਕ ਹਾਸਲ ਕੀਤੇ, ਜਿਸ ‘ਚ ਟੀਮ ਦੇ 39 ਸਾਲਾ ਤਜਰਬੇਕਾਰ ਫੁੱਟਬਾਲਰ ਛੇਤਰੀ ਨੇ 85ਵੇਂ ਮਿੰਟ ‘ਚ ਪੈਨਲਟੀ ‘ਤੇ ਗੋਲ ਕੀਤਾ।
ਏਸ਼ਿਆਈ ਖੇਡਾਂ: ਸੁਨੀਲ ਛੇਤਰੀ ਦੇ ਗੋਲ ਬਦੌਲਤ ਭਾਰਤ ਨੇ ਬੰਗਲਾਦੇਸ਼ ਨੂੰ 1-0 ਨਾਲ ਹਰਾਇਆ
