#OTHERS

ਏਸ਼ਿਆਈ ਖੇਡਾਂ: ਭਾਰਤੀ ਵੇਟਲਿਫਟਿੰਗ ‘ਚ ਮੀਰਾਬਾਈ ਚਾਨੂ ਚੌਥੇ ਸਥਾਨ ‘ਤੇ ਰਹੀ

ਹਾਂਗਜ਼ੂ, 30 ਸਤੰਬਰ (ਪੰਜਾਬ ਮੇਲ)- ਭਾਰਤ ਦੀ ਵੇਟਲਿਫਟਰ ਮੀਰਾਬਾਈ ਚਾਨੂ ਦੀ ਏਸ਼ਿਆਈ ਖੇਡਾਂ ਦੀ ਮੁਹਿੰਮ ਨਿਰਾਸ਼ਾਜਨਕ ਢੰਗ ਨਾਲ ਸਮਾਪਤ ਹੋ ਗਈ ਕਿਉਂਕਿ ਓਲੰਪਿਕ ਤਮਗਾ ਜੇਤੂ ਅੱਜ ਮਹਿਲਾਵਾਂ ਦੇ 49 ਕਿਲੋਗ੍ਰਾਮ ਵਰਗ ਵਿੱਚ ਚੌਥੇ ਸਥਾਨ ‘ਤੇ ਰਹੀ। ਸਨੈਚ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਚਾਨੂ ਦਬਾਅ ਵਿਚ ਸੀ ਅਤੇ ਕਲੀਨ ਐਂਡ ਜਰਕ ਵਿਚ 117 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਦੋ ਵਾਰ ਅਜਿਹਾ ਕਰਨ ਵਿਚ ਅਸਫਲ ਰਹੀ। ਆਖਰੀ ਕੋਸ਼ਿਸ਼ ‘ਚ ਉਹ ਪਿੱਠ ‘ਤੇ ਡਿੱਗ ਪਈ ਅਤੇ ਉਸ ਨੂੰ ਸਟੇਜ ਤੋਂ ਉਤਾਰਨਾ ਪਿਆ। ਉਹ ਲੰਗ ਮਾਰਦੀ ਬਾਹਰ ਆ ਗਈ। ਸਨੈਚ ਵਰਗ ਵਿਚ ਉਹ ਸਿਰਫ਼ 83 ਕਿਲੋ ਭਾਰ ਚੁੱਕ ਸਕੀ ਅਤੇ 86 ਕਿਲੋ ਚੁੱਕਣ ਦੀਆਂ ਦੋ ਕੋਸ਼ਿਸ਼ਾਂ ਵਿਚ ਨਾਕਾਮ ਰਹੀ।

Leave a comment