#INDIA

ਏਅਰ ਇੰਡੀਆ ਵੱਲੋਂ ਤੇਲ ਅਵੀਵ ਲਈ ਨਿਰਧਾਰਤ ਉਡਾਣਾਂ 18 ਅਕਤੂਬਰ ਤੱਕ ਮੁਲਤਵੀ

ਨਵੀਂ ਦਿੱਲੀ, 14 ਅਕਤੂਬਰ (ਪੰਜਾਬ ਮੇਲ) – ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਟਕਰਾਅ ਵਿਚਕਾਰ ਏਅਰ ਇੰਡੀਆ ਨੇ ਤੇਲ ਅਵੀਵ ਜਾਣ ਅਤੇ ਆਉਣ ਵਾਲੀਆਂ ਆਪਣੀਆਂ ਨਿਰਧਾਰਤ ਉਡਾਣਾਂ 18 ਅਕਤੂਬਰ ਤੱਕ ਮੁਲਤਵੀ ਕਰ ਦਿੱਤੀਆਂ ਹਨ। ਏਅਰਲਾਈਨ ਆਮ ਤੌਰ ‘ਤੇ ਤੇਲ ਅਵੀਵ ਲਈ ਪੰਜ ਹਫ਼ਤਾਵਾਰੀ ਅਨੁਸੂਚਿਤ ਉਡਾਣਾਂ ਚਲਾਉਂਦੀ ਹੈ। ਇਸ ਨੇ ਪਹਿਲਾਂ 14 ਅਕਤੂਬਰ ਤੱਕ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਸਨ।
ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਤੇਲ ਅਵੀਵ ਤੋਂ ਆਉਣ-ਜਾਣ ਲਈ ਨਿਰਧਾਰਤ ਉਡਾਣਾਂ ਹੁਣ 18 ਅਕਤੂਬਰ ਤੱਕ ਰੱਦ ਕਰ ਦਿੱਤੀਆਂ ਜਾਣਗੀਆਂ। ਅਧਿਕਾਰੀ ਨੇ ਕਿਹਾ ਕਿ ਏਅਰਲਾਈਨਜ਼ ਲੋੜ ਮੁਤਾਬਕ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਵਿਸ਼ੇਸ਼ ਉਡਾਣਾਂ ਦਾ ਸੰਚਾਲਨ ਕਰੇਗੀ।

Leave a comment