#PUNJAB

ਉੱਤਰੀ ਭਾਰਤ ‘ਚ ਹਿੱਲੀ ਧਰਤੀ; ਕਸ਼ਮੀਰ ‘ਚ 5.4 ਦੀ ਤਾਕਤ ਵਾਲਾ ਆਇਆ ਭੂਚਾਲ

-ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਸਣੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿਚ ਝਟਕੇ 
ਚੰਡੀਗੜ੍ਹ/ ਸ੍ਰੀਨਗਰ, 13 ਜੂਨ (ਪੰਜਾਬ ਮੇਲ)- ਅੱਜ ਪੂਰਬੀ ਕਸ਼ਮੀਰ ਖੇਤਰ ਵਿਚ 5.4 ਦੀ ਸ਼ਿੱਦਤ ਨਾਲ ਆਏ ਭੂਚਾਲ ਕਾਰਨ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿਚ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨੀਆਂ ਨੇ ਦੱਸਿਆ ਕਿ ਝਟਕੇ, ਜੋ ਕੁਝ ਸੈਕਿੰਡਾਂ ਤੱਕ ਚੱਲੇ, ਬਾਅਦ ਦੁਪਹਿਰ 1.35 ਵਜੇ ਦੇ ਕਰੀਬ ਮਹਿਸੂਸ ਹੋਏ। ਭੂਚਾਲ ਦਾ ਕੇਂਦਰ ਕਸ਼ਮੀਰ ਦਾ ਡੋਡਾ ਜ਼ਿਲ੍ਹਾ ਸੀ। ਇਸ ਕਾਰਨ ਉਥੇ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਣ ਤੇ ਕੁੱਝ ਇਕ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਹੈ। ਕਸ਼ਮੀਰ ਵਿਚ ਭੂਚਾਲ ਕਾਰਨ ਲੋਕਾਂ ਵਿਚ ਸਹਿਮ ਛਾ ਗਿਆ।

Leave a comment