ਹਥਿਆਰਾਂ ਦੇ ਸੌਦੇ ਹੋਣ ਦੀ ਸੰਭਾਵਨਾ ਤੋਂ ਪੱਛਮੀ ਦੇਸ਼ ਚਿੰਤਤ
ਸਿਓਲ, 12 ਸਤੰਬਰ (ਪੰਜਾਬ ਮੇਲ)- ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅੱਜ ਰੂਸ ਪਹੁੰਚ ਗਏ, ਜਿਥੇ ਉਨ੍ਹਾਂ ਦੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਦੀ ਸੰਭਾਵਨਾ ਹੈ। ਉੱਤਰੀ ਕੋਰੀਆ ਦੇ ਪਰਮਾਣੂ ਸਮਰਥਾ ਵਾਲੇ ਹਥਿਆਰਾਂ ਅਤੇ ਹਥਿਆਰਾਂ ਦੇ ਕਾਰਖਾਨਿਆਂ ਲਈ ਜ਼ਿੰਮੇਵਾਰ ਉੱਚ ਫੌਜੀ ਅਧਿਕਾਰੀ ਵੀ ਕਿਮ ਨਾਲ ਰੂਸ ਪਹੁੰਚੇ ਹਨ। ਇਸ ਦੌਰੇ ਨੇ ਯੂਕਰੇਨ ਵਿੱਚ ਚੱਲ ਰਹੇ ਯੁੱਧ ਦੇ ਮੱਦੇਨਜ਼ਰ ਰੂਸ ਨਾਲ ਸੰਭਾਵਿਤ ਹਥਿਆਰਾਂ ਦੇ ਸੌਦੇ ਨੂੰ ਲੈ ਕੇ ਪੱਛਮੀ ਦੇਸ਼ਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।